ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ ਭਾਵ ਸ਼ਨੀਵਾਰ ਨੂੰ 'ਇਰੋਜ਼ ਨਾਓ' (Eros Now) 'ਤੇ ਅਗਲਾ ਆਦੇਸ਼ ਆਉਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਧਾਰਿਤ ਵੈੱਬ ਸੀਰੀਜ਼ ਦੀ ਆਨਲਾਈਨ ਸਟ੍ਰੀਮਿੰਗ ਰੋਕਣ ਦਾ ਆਦੇਸ਼ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਮੋਦੀ 'ਤੇ ਬਣੀ ਫਿਲਮ 'ਤੇ ਰੋਕ ਲਗਾਉਣ ਲਈ 10 ਅਪ੍ਰੈਲ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ 'ਮੋਦੀ-ਜਰਨੀ ਆਫ ਏ ਕਾਮਨ ਮੈਨ' ਨਾਮਕ ਵੈੱਬ ਸੀਰੀਜ਼ 'ਤੇ ਵੀ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ।
ਚੋਣ ਕਮਿਸ਼ਨ ਨੇ ਕਿਹਾ, ''ਅਧਿਕਾਰਤ ਤੱਥਾਂ ਅਤੇ ਉਪਲੱਬਧ ਸਮੱਗਰੀ ਦੇ ਮੱਦੇਨਜ਼ਰ ਇਹ ਵੈੱਬ ਸੀਰੀਜ਼ ਪ੍ਰਧਾਨ ਮੰਤਰੀ, ਰਾਜਨੀਤਿਕ ਨੇਤਾ ਅਤੇ ਲੋਕ ਸਭਾ ਦੇ ਮੌਜੂਦਾ ਚੋਣਾਂ 'ਚ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ 'ਤੇ ਇੱਕ ਵੈੱਬ ਸੀਰੀਜ਼ ਹੈ, ਜਿਸਦਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।''
ਚੋਣ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੱਡੇ ਪੱਧਰ 'ਤੇ ਸੁਧਾਰਾਂ ਦੀ ਲੋੜ: ਅੰਨਾ ਹਜ਼ਾਰੇ
NEXT STORY