ਬੇਤੀਆ (ਭਾਸ਼ਾ)— ਸ਼ਰਾਬਬੰਦੀ ਵਾਲੇ ਸੂਬੇ ਬਿਹਾਰ ਵਿਚ ਪੱਛਮੀ ਚੰਪਾਰਣ ਜ਼ਿਲ੍ਹੇ ’ਚ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਬੀਮਾਰ ਹਨ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸਾਰੇ ਪੀੜਤ ਟੇਲੂਆ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਚਮਰਟੋਲੀ ਇਲਾਕੇ ’ਚ ਸ਼ਰਾਬ ਪੀਤੀ ਸੀ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 8 ਮਿ੍ਰਤਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਦੀਵਾਲੀ ਮੌਕੇ ਫ਼ੌਜੀਆਂ ਵਿਚਾਲੇ ਪੁੱਜੇ PM ਮੋਦੀ, ਕਿਹਾ- ‘ਪਰਿਵਾਰ ’ਚ ਆਇਆ ਹਾਂ’
ਪੁਲਸ ਸੁਪਰਡੈਂਟ ਉਪੇਂਦਰਨਾਥ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੈਰ-ਕੁਦਰਤੀ ਮੌਤ ਦਾ ਮਾਮਲਾ ਹੈ ਅਤੇ ਸ਼ੁਰੂਆਤੀ ਜਾਂਚ ਤੋਂ ਬਾਅਦ ਹੀ ਇਸ ਦੀ ਹੋਰ ਜਾਣਕਾਰੀ ਉਪਲੱਬਧ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਪਿੰਡ ਵਿਚ ਹੀ ਮੌਜੂਦ ਹਨ। ਇਕ ਪਿੰਡ ਵਾਸੀ ਨੇ ਪਹਿਚਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਸ਼ਰਾਬ ਪੀਣ ਮਗਰੋਂ ਕੁਝ ਲੋਕਾਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ’ਚੋਂ 8 ਲੋਕਾਂ ਦੀ ਮੌਤ ਅੱਜ ਸਵੇਰੇ ਹੋਈ। ਹੋਰ ਲੋਕਾਂ ਦਾ ਵੱਖ-ਵੱਖ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : 12 ਲੱਖ ਦੀਵਿਆਂ ਨਾਲ ਜਗਮਗ ਹੋਈ ਰਾਮ ਦੀ ਨਗਰੀ ਅਯੁੱਧਿਆ, ਬਣਿਆ ਵਿਸ਼ਵ ਰਿਕਾਰਡ
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਘਟਨਾ ਪਿਛਲੇ ਮਹੀਨੇ ਮੁਜ਼ੱਫਰਨਗਰ ਹੋਈ ਸੀ, ਜਿਸ ’ਚ 8 ਲੋਕਾਂ ਦੀ ਮੌਤ ਹੋਈ ਸੀ। ਸੂਬੇ ਦੀ ਨਿਤੀਸ਼ ਕੁਮਾਰ ਸਰਕਾਰ ਨੇ 5 ਅਪ੍ਰੈਲ 2016 ਨੂੰ ਸ਼ਰਾਬ ਦੇ ਉਤਪਾਦਨ, ਕਾਰੋਬਾਰ, ਭੰਡਾਰਣ, ਟਰਾਂਸਪੋਰਟ, ਮਾਰਕੀਟਿੰਗ ਅਤੇ ਸੇਵਨ ’ਤੇ ਰੋਕ ਲਾ ਦਿੱਤੀ ਸੀ। ਨਿਤੀਸ਼ ਕੁਮਾਰ ਨੇ ਸ਼ਰਾਬ ’ਤੇ ਰੋਕ ਸਮਾਜ ਦੇ ਹਿੱਤ ’ਚ ਲਾਈ ਸੀ।
ਇਹ ਵੀ ਪੜ੍ਹੋ : 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 14 ਸਾਲ ਦਾ ਬੱਚਾ, ਦੋਵੇਂ ਹੱਥ, ਦਿਲ-ਫ਼ੇਫੜੇ ਕੀਤੇ ਦਾਨ
ਗੁਜਰਾਤ ’ਚ ਭੂਚਾਲ ਦੇ ਲੱਗੇ ਝਟਕੇ
NEXT STORY