ਨਵੀਂ ਦਿੱਲੀ— ਪੀ.ਐੱਮ. ਮੋਦੀ ਦੀ ਬਾਇਓਪਿਕ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਜਵਾਬ ਤਲੱਬ ਕੀਤਾ ਹੈ। ਕੋਰਟ 'ਚ ਦਿੱਤੀ ਗਈ ਦਲੀਲ 'ਚ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ 'ਚ ਪੀ.ਐੱਮ. ਮੋਦੀ ਨਾਲ ਜੁੜੇ ਸਕਾਰਾਤਮਕ ਪਹਿਲੂਆਂ ਨੂੰ ਦਿਖਾਇਆ ਗਿਆ ਹੈ, ਜਦੋਂ ਕਿ ਵਿਰੋਧੀਆਂ ਬਾਰੇ ਨਕਾਰਾਤਮਕ ਦੱਸਿਆ ਗਿਆ ਹੈ। ਇਨ੍ਹਾਂ ਗੱਲਾਂ ਨਾਲ ਵੋਟਰ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ 19 ਮਈ ਤੱਕ ਯਾਨੀ 7 ਪੜਾਵਾਂ ਦੀ ਵੋਟਿੰਗ ਖਤਮ ਹੋਣ ਤੱਕ ਰੋਕ ਜਾਰੀ ਰੱਖੀ ਜਾਵੇ। ਸੁਪਰੀਮ ਕੋਰਟ ਇਸ ਮਾਮਲੇ 'ਤੇ ਹੁਣ ਸ਼ੁੱਰਕਵਾਰ ਨੂੰ ਸੁਣਵਾਈ ਕਰੇਗਾ।
ਚੋਣ ਕਮਿਸ਼ਨ ਨੇ ਕੋਰਟ ਨੂੰ ਕਿਹਾ ਕਿ ਫਿਲਮ ਇਕ ਸਿਆਸੀ ਜੀਵਨ 'ਤੇ ਆਧਾਰਤ ਹੈ। ਫਿਲਮ 'ਚ ਪ੍ਰਧਾਨ ਮੰਤਰੀ ਦੇ ਸਕਾਰਾਤਮਕ ਪਹਿਲੂਆਂ ਨੂੰ ਦਿਖਾਇਆ ਗਿਆ ਹੈ। ਵਿਰੋਧੀ ਧਿਰ ਨੂੰ ਕੁਝ ਨਕਾਰਾਤਮਕ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਨਾਲ ਵੋਟਰਾਂ 'ਤੇ ਅਸਰ ਪੈ ਸਕਦਾ ਹੈ। ਸੁਪਰੀਮ ਕੋਰਟ ਇਸ ਮਾਮਲੇ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ 'ਪੀ.ਐੱਮ. ਨਰਿੰਦਰ ਮੋਦੀ' 'ਤੇ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੱਕ ਰੋਕ ਲੱਗਾ ਦਿੱਤੀ ਸੀ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਜਦੋਂ ਤੱਕ ਲੋਕ ਸਭਾ ਚੋਣਾਂ ਖਤਮ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਸ ਫਿਲਮ 'ਤੇ ਰੋਕ ਲੱਗੀ ਰਹੇਗੀ।
'ਟਿਕ-ਟਾਕ' ਐਪ 'ਤੇ ਵਾਇਰਲ ਵੀਡੀਓ ਨੇ ਵਿਦਿਆਰਥੀ ਨੂੰ ਪਹੁੰਚਾਇਆ ਜੇਲ
NEXT STORY