ਹੈਦਰਾਬਾਦ, (ਯੂ. ਐੱਨ.ਆਈ.)- ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਨੇ ਹੈਦਰਾਬਾਦ ਸਥਿਤ ਤੇਲੰਗਾਨਾ ਸਟੇਟ ਸਾਊਦਰਨ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਟੀ. ਜੀ. ਐੱਸ. ਪੀ. ਡੀ. ਐੱਲ.) ਦੇ ਇਕ ਸਹਾਇਕ ਡਵੀਜ਼ਨਲ ਇੰਜੀਨੀਅਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ।
ਏ. ਸੀ. ਬੀ. ਦੇ ਬੁੱਧਵਾਰ ਨੂੰ ਜਾਰੀ ਬਿਆਨ ਅਨੁਸਾਰ ਏ. ਸੀ. ਬੀ. ਅਧਿਕਾਰੀਆਂ ਨੇ ਇੰਜੀਨੀਅਰ ਦੇ ਘਰ ਦੇ ਇਲਾਵਾ 10 ਹੋਰ ਥਾਵਾਂ ’ਤੇ ਛਾਪੇਮਾਰੀ ਕਰ ਕੇ ਕਈ ਜਾਇਦਾਦਾਂ ਦਾ ਪਤਾ ਲਗਾਇਆ ਹੈ। ਮੁਲਜ਼ਮ ਦੀ ਇਕ ਸ਼ੱਕੀ ਬੇਨਾਮੀ ਰਿਹਾਇਸ਼ ’ ਚੋਂ 2.18 ਕਰੋੜ ਰੁਪਏ ਦੀ ਨਕਦੀ ਰਾਸ਼ੀ ਜ਼ਬਤ ਕੀਤੀ ਗਈ।
ਉਸ ਦੀਆਂ ਹੋਰ ਜਾਇਦਾਦਾਂ ’ਚ ਸੇਰੀਲਿੰਗਮਪੱਲੀ ਵਿਚ ਇਕ ਫਲੈਟ, ਗਾਚੀਬੋਵਲੀ ਵਿਚ ਇਕ ਜੀ-5 ਬਿਲਡਿੰਗ, 10 ਏਕੜ ’ਚ ਫੈਲੀ ਅਮਥਰ ਕੈਮੀਕਲਜ਼ ਨਾਮ ਦੀ ਇਕ ਕੰਪਨੀ, ਹੈਦਰਾਬਾਦ ’ਚ 6 ਪ੍ਰਮੁੱਖ ਰਿਹਾਇਸ਼ੀ ਪਲਾਟ, ਇਕ ਫਾਰਮ ਹਾਊਸ, ਚਾਰ ਪਹੀਆ 2 ਵਾਹਨ, ਸੋਨੇ ਦੇ ਗਹਿਣੇ ਅਤੇ ਵੱਡੀ ਮਾਤਰਾ ਵਿਚ ਬੈਂਕ ਜਮ੍ਹਾ ਰਕਮਾਂ ਸ਼ਾਮਲ ਹਨ।
ਸ਼ਹੀਦੀ ਨਗਰ ਕੀਰਤਨ ਮੰਡਲਾਂ ਮੱਧ ਪ੍ਰਦੇਸ਼ ਤੋਂ ਬਿਲਾਸਪੁਰ ਛੱਤੀਸਗੜ੍ਹ ਲਈ ਰਵਾਨਾ
NEXT STORY