ਦੇਹਰਾਦੂਨ—ਕੇਦਾਰਨਾਥ ਤੋਂ ਦਰਸ਼ਨ ਕਰ ਕੇ ਵਾਪਸ ਪਰਤ ਰਹੀ ਮਹਿਲਾ ਦੀ ਪਹਾੜੀ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਮਲੇਰਕੋਟਲਾ ਦੀ ਓਜਸਵੀ (28) ਦੇ ਰੂਪ 'ਚ ਹੋਈ। ਕਾਨੂੰਨ ਅਤੇ ਵਿਵਸਥਾ ਡਾਇਰੈਕਟਰ ਜਨਰਲ ਆਸ਼ੋਕ ਕੁਮਾਰ ਨੇ ਦੱਸਿਆ ਜਦੋਂ ਮਹਿਲਾ ਦਰਸ਼ਨ ਕਰ ਕੇ ਵਾਪਸ ਪਰਤ ਰਹੀ ਸੀ ਤਾਂ ਸ਼ਨੀਵਾਰ ਸ਼ਾਮ ਰਾਮਵਾੜਾ-ਲਿਨਚੋਲੀ ਵਿਚਾਲੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਮਹਿਲਾ ਦੇ ਸਿਰ 'ਚ ਡੂੰਘੀ ਸੱਟ ਵੱਜ ਗਈ ਅਤੇ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਕੇਦਾਰਨਾਥ 'ਚ ਸ਼ਨੀਵਾਰ ਤੋਂ ਰੁਕ ਰੁਕ ਕੇ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਤੀਰਥ ਯਾਤਰੀਆਂ ਨੂੰ ਮੈਡੀਕਲ ਇਲਾਜ ਅਤੇ ਹੋਰ ਸਹੂਲਤਾਂ ਪਹੁੰਚਾਉਣ ਲਈ ਐੱਸ . ਡੀ. ਆਰ. ਐੱਫ ਕਰਮਚਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਮੁਰਾਦਾਬਾਦ 'ਚ ਟਰੈਕਟਰ-ਟਰਾਲੀ ਪਲਟਣ ਕਾਰਨ 6 ਲੋਕਾਂ ਦੀ ਮੌਤ
NEXT STORY