ਨਵੀਂ ਦਿੱਲੀ : ਲੈਫਟੀਨੈਂਟ ਮੋਹਨਾ ਸਿੰਘ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਉਹ ਅਜਿਹੀ ਲੜਾਕੂ ਪਾਇਲਟ ਬਣੀ ਹੈ ਜੋ ਦਿਨ ਵੇਲੇ ਹੌਕ ਐਡਵਾਂਸ ਜੈੱਟ ਵਿਚ ਮਿਸ਼ਨ ਨੂੰ ਅੰਜਾਮ ਦੇਣ ਦੇ ਕਾਬਿਲ ਹੈ। 2016 ਵਿਚ ਮੋਹਨਾ ਨੂੰ ਦੋ ਹੋਰ ਲੜਕੀਆਂ ਭਾਵਨਾ ਕਾਂਤ ਅਤੇ ਅਵਨੀ ਚਤੁਰਵੇਦੀ ਨਾਲ ਜੂਨ 2016 ਵਿਚ ਲੜਾਕੂ ਪਾਇਲਟ ਟਰੇਨਿੰਗ ਲਈ ਚੁਣਿਆ ਗਿਆ ਸੀ।
ਇਸ ਤੋਂ ਪਹਿਲਾਂ ਫਲਾਈਟ ਲੈਫਟੀਨੈਂਟ ਭਾਵਨਾ ਕੰਠ ਇਤਿਹਾਸ ਰਚਦੇ ਹੋਏ ਜੰਗ ਵਿਚ ਸ਼ਾਮਲ ਹੋਣ ਦੀ ਯੋਗਤਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸੀ। 22 ਮਈ ਨੂੰ ਹਵਾਈ ਫ਼ੌਜ ਨੇ ਕਿਹਾ ਸੀ ਕਿ ਭਾਵਨਾ ਕੰਠ ਨੇ ਲੜਾਕੂ ਜਹਾਜ਼ ਮਿਗ-21 ਉਡਾ ਕੇ ਇਸ ਮਿਸ਼ਨ ਨੂੰ ਪੂਰਾ ਕਰ ਲਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਹਵਾਈ ਫ਼ੌਜ ਦੇ ਬੁਲਾਰੇ ਗਰੁੱਪ ਕੈਪਟਨ ਅਨੁਪਮ ਬੈਨਰਜੀ ਨੇ ਕਿਹਾ ਸੀ ਕਿ ਭਾਵਨਾ ਦਿਨ ਵੇਲੇ ਲੜਾਕੂ ਜਹਾਜ਼ ਵਿਚ ਉਡਾਨ ਭਰ ਕੇ ਮਿਸ਼ਨ ਵਿਚ ਕਾਮਯਾਬੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣ ਗਈ ਹੈ।

ਕਾਬਿਲੇਗ਼ੌਰ ਹੈ ਕਿ ਭਾਵਨਾ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਬੈਚ ਦੀ ਮਹਿਲਾ ਫਾਈਟਰ ਪਾਇਲਟ ਹੈ। ਉਨ੍ਹਾਂ ਨਾਲ ਦੋ ਹੋਰ ਮਹਿਲਾ ਪਾਇਲਟ ਅਵਨੀ ਚਤੁਰਵੇਦੀ ਅਤੇ ਮੋਹਨਾ ਸਿੰਘ ਨੂੰ 2016 ਵਿਚ ਫਲਾਇੰਗ ਅਫ਼ਸਰ ਦੇ ਰੂਪ 'ਚ ਚੁਣਿਆ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਮਹਿਜ਼ ਇਕ ਸਾਲ ਦੇ ਅੰਦਰ ਹੀ ਮਹਿਲਾ ਪਾਇਲਟਾਂ ਲਈ ਯੁੱਧ ਮਿਸ਼ਨ ਵਿਚ ਸ਼ਾਮਲ ਹੋਣ ਦਾ ਰਾਹ ਖੋਲ੍ਹਣ ਦਾ ਫ਼ੈਸਲਾ ਲਿਆ ਸੀ।
ਅਮਰਨਾਥ ਯਾਤਰਾ ਦੌਰਾਨ ਲੱਗਣ ਵਾਲੇ ਲੰਗਰਾਂ 'ਤੇ CCTV ਨਾਲ ਰੱਖੀ ਜਾਵੇਗੀ ਨਜ਼ਰ
NEXT STORY