ਨਵੀਂ ਦਿੱਲੀ— ਨੇਪਾਲ ਵਿਚ ਭਾਰੀ ਮੀਂਹ ਕਾਰਨ ਉੱਤਰ ਬਿਹਾਰ ਦੀਆਂ ਸਾਰੀਆਂ ਨਦੀਆਂ ਲਗਾਤਾਰ ਨੱਕੋ-ਨੱਕ ਵਹਿ ਰਹੀਆਂ ਹਨ। ਨਦੀਆਂ ਦੇ ਵੱਧ ਰਹੇ ਪਾਣੀ ਦੇ ਪੱਧਰ ਦਾ ਪ੍ਰਭਾਵ ਹੁਣ ਕੰਢਿਆਂ 'ਤੇ ਦਿਸਣ ਲੱਗਾ ਹੈ। ਮਧੂਬਨੀ, ਪੂਰਬੀ ਚੰਪਾਰਨ ਤੇ ਸੀਤਾਮੜ੍ਹੀ ਵਿਚ ਸ਼ਨੀਵਾਰ ਦੀ ਦੇਰ ਰਾਤ ਤੋਂ ਐਤਵਾਰ ਤੱਕ 6 ਕੰਢੇ ਟੁੱਟ ਗਏ। ਮੋਤੀਹਾਰੀ ਵਿਚ ਤਿਲਾਵੇ ਨਦੀ ਦਾ ਕੰਢਾ ਫੁਲਵਾਰ ਅਤੇ ਰੋਹਿਨੀਆ ਪਿੰਡ ਦੇ ਵਿਚਾਲੇ ਟੁੱਟ ਗਿਆ। ਹੜ੍ਹ ਕਾਰਣ ਦੇਸ਼ ਭਰ ਵਿਚ ਹੁਣ ਤੱਕ 100 ਲੋਕਾਂ ਦੀ ਮੌਤ ਹੋ ਗਈ ਹੈ। ਇਕੱਲੇ ਬਿਹਾਰ ਵਿਚ ਹੀ 46 ਲੋਕ ਮਾਰੇ ਗਏ ਅਤੇ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ।
ਓਧਰ ਕੋਸੀ ਬਰਾਜ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸੁਪੋਲ, ਸਹਰਸਾ, ਮਧੇਪੁਰਾ, ਅਰਰੀਆ, ਕਿਸ਼ਨਗੰਜ, ਕਟਿਹਾਰ ਅਤੇ ਪੂਰਨੀਆ ਦੇ ਨਵੇ ਂ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਸਭ ਤੋਂ ਵੱਧ ਨੁਕਸਾਨ ਅਰਰੀਆ ਅਤੇ ਕਿਸ਼ਨਗੰਜ ਵਿਚ ਹੋਇਆ ਹੈ।
ਹੜ੍ਹ ਗ੍ਰਸਤ 8 ਜ਼ਿਲਿਆਂ ਸ਼ਿਵਹਰ, ਸੀਤਾਮੜ੍ਹੀ, ਪੂਰਬੀ ਚੰਪਾਰਨ, ਮਧੂਬਨੀ, ਅਰਰੀਆ, ਕਿਸ਼ਨਗੰਜ, ਸੁਪੋਲ ਅਤੇ ਦਰਭੰਗਾ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਓਧਰ ਹੜ੍ਹ ਕਾਰਣ ਨੁਕਸਾਨਗ੍ਰਸਤ ਗ੍ਰਾਮੀਣ ਸੜਕਾਂ ਨੂੰ ਲੈ ਕੇ ਗ੍ਰਾਮੀਣ ਕਾਰਜ ਵਿਭਾਗ ਨੇ ਨਿਰਦੇਸ਼ ਦਿੱਤਾ ਹੈ ਕਿ ਬਿਨਾਂ ਇਜਾਜ਼ਤ ਦੇ ਇੰਜੀਨੀਅਰ ਮੁੱਖ ਦਫਤਰ ਨਹੀਂ ਚੱਲਣਗੇ। ਸੂਬੇ ਦੇ 8 ਜ਼ਿਲਿਆਂ ਦੀਆਂ 44 ਡਵੀਜ਼ਨਾਂ ਅਤੇ 287 ਪੰਚਾਇਤਾਂ ਵਿਚ 12 ਲੱਖ 25 ਹਜ਼ਾਰ 535 ਤੋਂ ਵੱਧ ਲੋਕ ਹੜ੍ਹ ਦਾ ਕਹਿਰ ਸਹਿ ਰਹੇ ਹਨ।
ਮੁਜ਼ੱਫਰਪੁਰ : ਲਗਾਤਾਰ ਮੀਂਹ ਦੇ ਕਾਰਣ ਆਏ ਹੜ੍ਹ ਦੇ ਪਾਣੀ ਵਿਚ ਡੁੱਬਾ ਇਕ ਪਿੰਡ ਅਤੇ (ਇਨਸੈੱਟ) ਮੋਰੀਗਾਂਵ 'ਚ ਹੜ੍ਹ ਦੇ ਪਾਣੀ ਵਿਚੋਂ ਪੀਣ ਵਾਲਾ ਪਾਣੀ ਲੈ ਕੇ ਜਾਂਦੀ ਇਕ ਲੜਕੀ।
ਪੋਰਨ ਦੇਖਣਾ ਕਿਉਂ ਧਰਤੀ ਲਈ ਮਾੜਾ?
NEXT STORY