ਛੱਤੀਸਗੜ੍ਹ— ਛੱਤੀਸਗੜ੍ਹ ਦੇ ਰਾਜਨਾਂਦਗਾਂਓ ਦੇ ਜੰਗਲਾਂ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ 'ਚ ਇਕ ਮਹਿਲਾ ਨਕਸਲੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਸਰਚਿੰਗ ਜਾਰੀ ਹੈ। ਇਸ ਮੁਕਾਬਲੇ 'ਚ ਨਕਸਲੀਆਂ ਨੂੰ ਵੱਡਾ ਨੁਕਸਾਨ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਰਾਜਨਾਂਦਗਾਂਓ ਦੇ ਕੋਹਕਾ ਥਾਣੇ ਦੇ ਬੁਕਮਰਕਾ 'ਚ ਨਕਸਲੀਆਂ ਨਾਲ ਮੁਕਾਬਲਾ ਹੋਇਆ ਹੈ। ਆਈ. ਟੀ. ਬੀ. ਪੀ. ਅਤੇ ਜ਼ਿਲਾ ਪੁਲਸ ਦੀ ਸੰਯੁਕਤ ਟੀਮ ਨਾਲ ਵੀ ਨਕਸਲੀਆਂ ਦਾ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਤੋਂ ਬਾਅਦ ਨਕਸਲੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਦੱਸ ਦੇਈਏ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲਿਆਂ 'ਚ ਸੁਰੱਖਿਆ ਬਲਾਂ ਨੇ ਮੁਹਿੰਮ ਤੇਜ਼ ਕਰ ਦਿੱਤੀ ਹੈ ਪਿਛਲੇ 15 ਦਿਨਾਂ 'ਚ ਨਕਸਲੀਆਂ ਖਿਲਾਫ ਫੋਰਸ ਲਗਾਤਾਰ ਕਾਰਵਾਈ ਕਰ ਰਹੀ ਹੈ। ਰਾਜਨਾਂਦਗਾਂਓ ਤੋਂ ਇਲਾਵਾ ਬਸਤਰ ਸੰਭਾਗ ਦੇ ਸੁਕਮਾ ਬੀਜਾਪੁਰ ਅਤੇ ਦੰਤੇਵਾੜਾ, ਕਾਂਕੇਰ 'ਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਫੌਜ 'ਚ ਭਰਤੀ ਮੁਸਲਮਾਨਾਂ ਦੀ ਗਿਣਤੀ ਦੱਸੇ ਮੋਦੀ ਸਰਕਾਰ : ਓਵੈਸੀ
NEXT STORY