ਗੋਆ ਦੇ ਸਾਬਕਾ ਮੰਤਰੀ ਨੇ ਬੀਚ 'ਤੇ ਆਪਣੇ ਸਿਆਸੀ ਵਿਰੋਧੀ ਲਈ ਬੋਲੇ ਅਪਸ਼ਬਦ

You Are HereNational
Wednesday, March 14, 2018-3:32 AM

ਪਣਜੀ— ਗੋਆ ਦੇ ਸਾਬਕਾ ਸੈਰ-ਸਪਾਟਾ ਮੰਤਰੀ ਫਰਾਂਸਿਸਕੋ ਮਿੱਕੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਦੱਖਣੀ ਗੋਆ ਦੇ ਉਤੋਰਬਾ ਬੀਚ 'ਤੇ ਇਕ ਵਿਅਕਤੀ ਨਾਲ ਮਾੜਾ ਵਤੀਰਾ ਅਪਣਾ ਰਹੇ ਹਨ। ਵੀਡੀਓ ਵਿਚ ਸਾਬਕਾ ਮੰਤਰੀ ਨੂੰ ਸਮੁੰਦਰੀ ਕੰਢੇ 'ਤੇ ਕਾਰ ਚਲਾਉਂਦਿਆਂ ਦਿਖਾਇਆ ਗਿਆ ਹੈ, ਜੋ ਕਾਨੂੰਨ ਮੁਤਾਬਕ ਠੀਕ ਨਹੀਂ ਹੈ।
ਮਿੱਕੀ ਨੇ ਕਿਸੇ ਤਰ੍ਹਾਂ ਦੇ ਮਾੜੇ ਰਵੱਈਏ ਤੋਂ ਇਨਕਾਰ ਕਰਦਿਆਂ ਕਿਹਾ ਕਿ ਡਿਸੂਜ਼ਾ ਨਾਮੀ ਇਕ ਪੁਰਤਗਾਲੀ ਨਾਗਰਿਕ ਉਸ ਦਾ ਸਿਆਸੀ ਵਿਰੋਧੀ ਹੈ ਅਤੇ ਉਸ ਨੇ ਇਕ ਜੀਪ ਰਾਹੀਂ ਮੇਰੀ ਕਾਰ ਦਾ ਪਿੱਛਾ ਕੀਤਾ ਸੀ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਮਿੱਕੀ ਨੇ ਡਿਸੂਜ਼ਾ ਨੂੰ ਧਮਕੀ ਦਿੱਤੀ ਅਤੇ ਆਪਣੀ ਕਾਰ ਉਸ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਵੀਡੀਓ ਮੁਤਾਬਕ ਮਿੱਕੀ ਸਮੁੰਦਰੀ ਕੰਢੇ 'ਤੇ ਆਪਣੇ ਦੋਸਤਾਂ ਨਾਲ ਬੈਠੇ ਡਿਸੂਜ਼ਾ ਨੂੰ ਅੱਪਸ਼ਬਦ ਕਹਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਕਾਰ ਵੀ ਵੀਡੀਓ ਵਿਚ ਦਿਸਦੀ ਹੈ। ਮਿੱਕੀ ਨੇ ਮੰਗਲਵਾਰ ਪੱਤਰਕਾਰਾਂ ਨੂੰ ਕਿਹਾ ਕਿ ਡਿਸੂਜ਼ਾ ਲਗਾਤਾਰ ਜੀਪ ਰਾਹੀਂ ਮੇਰੀ ਕਾਰ ਦਾ ਪਿੱਛਾ ਕਰ ਰਿਹਾ ਸੀ।

Edited By

Baljitsingh

Baljitsingh is News Editor at Jagbani.

Popular News

!-- -->