ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰਣਮ ਮੁਖਰਜੀ ਨੂੰ 8 ਅਗਸਤ ਨੂੰ ਸਰਵਉੱਚ ਨਾਗਕਿ ਸਨਮਾਨ (ਭਾਰਤ ਰਤਨ) ਨਾਲ ਨਵਾਜਿਆ ਜਾਵੇਗੀ। ਪ੍ਰਣਮ ਮੁਖਰਜੀ 2012 ਤੋਂ ਜੁਲਾਈ 2017 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿੱਤ, ਰੱਖਿਆ ਅਤੇ ਵਿਦੇਸ਼ ਜਿਹੈ ਅਹਿਮ ਮੰਤਰਾਲਿਆਂ ਦੀ ਜਿੰਮੇਵਾਰੀ ਵੀ ਸੰਭਾਲੀ ਸੀ। ਸਾਲ 2004 ਤੋਂ 2012 ਤੱਕ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ 'ਚ ਉਨ੍ਹਾਂ ਪ੍ਰਮੁੱਖ 'ਸੰਕਟਮੋਚਨ' ਮੰਨਿਆ ਜਾਂਦਾ ਸੀ।
ਕਾਂਗਰਸ ਨੇਤਾਵਾਂ ਨੇ ਪ੍ਰਣਮ ਮੁਖਰਜੀ ਨੂੰ ਭਾਰਤ ਰਤਨ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਸੀ ਅਤੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ 'ਦੇਸ਼ ਦੇ ਲੋਕਤੰਤਰ ਸੰਸਥਾਨਾਂ ਨੂੰ ਮਜਬੂਤ ਕਰਨ ਲਈ ਕੰਮ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਿਛਲੇ ਸਾਲ ਭਾਰਤ ਰਤਨ ਲਈ ਪ੍ਰਣਮ ਮੁਖਰਜੀ ਦੇ ਨਾਂ ਦਾ ਐਲਾਨ ਕੀਤਾ ਸੀ। ਭਾਰਤ ਰਤਨ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੈ, ਜੋ ਰਾਸ਼ਟਰ ਦੀ ਸੇਵਾ 'ਚ ਯੋਗਦਾਨ ਲਈ ਦਿੱਤਾ ਜਾਂਦਾ ਹੈ।
ਵਿਸ਼ਵਾਸ ਮਤ ਤੋਂ ਪਹਿਲਾਂ ਯੇਦਿਯੁਰੱਪਾ ਦਾ ਦਾਅਵਾ : ਸੌ ਫੀਸਦੀ ਸਾਬਤ ਕਰਾਂਗਾ ਬਹੁਮਤ
NEXT STORY