ਨਵੀਂ ਦਿੱਲੀ — ਹਾਲ ਹੀ ਵਿਚ ਮਹਾਰਾਸ਼ਟਰ ਦੇ ਥਾਣੇ ਵਿਚ ਪੈਟਰੋਲ ਪੰਪ 'ਤੇ ਪੈਟਰੋਲ 'ਚ ਪਾਣੀ ਮਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਟਰਲੋ ਪੰਪ 'ਤੇ ਹੋਣ ਵਾਲੀ ਮਿਲਾਵਟ ਕੋਈ ਆਮ ਗੱਲ ਨਹੀਂ ਹੈ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ । ਪੈਟਰੋਲੀਅਮ ਮੰਤਰਾਲੇ ਦੀ ਤਾਜ਼ਾ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਮਹਾਰਾਸ਼ਟਰ, ਉੱਤਰ-ਪ੍ਰਦੇਸ਼ ਅਤੇ ਦਿੱਲੀ ਦੇ ਲੋਕਾਂ ਨੂੰ ਪੈਟਰੋਲ ਪੰਪ 'ਤੇ ਹੋਣ ਵਾਲੀ ਠੱਗੀ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਨਾ ਸਿਰਫ ਪੈਟਰੋਲ-ਡੀਜ਼ਲ ਵਿਚ ਮਿਲਾਵਟ ਕੀਤੀ ਜਾ ਰਹੀ ਹੈ ਸਗੋਂ ਲੋਕਾਂ ਨੂੰ ਘੱਟ ਮਾਤਰਾ ਵਿਚ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਅਰਥਾਤ ਤੁਹਾਡੀ ਜੇਬ ਵਿਚੋਂ ਕੰਪਨੀਆਂ ਪੈਸਾ ਤਾਂ ਪੂਰਾ ਲੈ ਰਹੀਆਂ ਹਨ ਪਰ ਤੁਹਾਨੂੰ ਉਨ੍ਹੀ ਮਾਤਰਾ ਵਿਚ ਪੈਟਰੋਲ-ਡੀਜ਼ਲ ਨਹੀਂ ਦਿੱਤਾ ਜਾ ਰਿਹਾ।
ਰਿਪੋਰਟਾਂ 'ਚ ਸੱਚ ਆਇਆ ਸਾਹਮਣੇ
ਪੈਟਰੋਲੀਅਮ ਮੰਤਰਾਲੇ ਵਲੋਂ ਲੋਕ ਸਭਾ ਨੂੰ ਦਿੱਤੀ ਗਈ ਰਿਪੋਰਟ ਅਨੁਸਾਰ 2015-17 ਦੌਰਾਨ 10898 ਫਰਾਡ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਘੱਟ ਮਾਤਰਾ ਵਿਚ ਦੇਣ ਵਾਲੇ 7848 ਮਾਮਲੇ ਹਨ। ਇਸ ਦੇ ਨਾਲ ਹੀ ਪੈਟਰੋਲ-ਡੀਜ਼ਲ ਵਿਚ ਮਿਲਾਵਟ ਦੇ 3050 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਨਾਲ ਇਹ ਸਾਫ ਸਾਬਤ ਹੋ ਰਿਹਾ ਹੈ ਕਿ ਪੈਟਰੋਲ ਪੰਪ ਵਾਲੇ ਦੋਵਾਂ ਹੱਥਾਂ ਨਾਲ ਆਪਣੇ ਗਾਹਕਾਂ ਨੂੰ ਲੁੱਟ ਰਹੇ ਹਨ।
ਸੂਬਾ ਕੁੱਲ ਮਿਲਾਵਟ ਮਿਲਾਵਟ ਘੱਟ ਮਾਤਰਾ
ਮਹਾਰਾਸ਼ਟਰ 2026 466 1560
ਉੱਤਰ ਪ੍ਰਦੇਸ਼ 1281 368 913
ਕਰਨਾਟਕ 1027 294 733
ਦਿੱਲੀ 946 161 785
ਗੁਜਰਾਤ 621 177 444
ਹਰਿਆਣਾ 601 164 439
ਰਾਜਸਥਾਨ 597 136 461
ਤਾਮਿਲਮਾਡੂ 551 195 356
ਮੱਧ ਪ੍ਰਦੇਸ਼ 538 138 400
ਤੇਲੰਗਾਨਾ 432 105 327
ਕੇਰਲ 'ਚ 5ਵੀਂ ਦੀ ਵਿਦਿਆਰਥਣ ਨੇ ਲਾਇਆ ਚੰਦਨ ਦਾ ਟਿੱਕਾ, ਮਦਰੱਸੇ ਨੇ ਕੱਢਿਆ ਬਾਹਰ
NEXT STORY