ਨਵੀਂ ਦਿੱਲੀ/ਗੁਜਰਾਤ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਲੋਕਾਂ ਨੂੰ ਦਿੱਲੀ ਅਤੇ ਪੰਜਾਬ ਵਾਂਗ 24 ਘੰਟੇ ਮੁਫ਼ਤ ਬਿਜਲੀ ਦੇਣ ਦੀ ਪਹਿਲੀ ਗਾਰੰਟੀ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ 'ਆਪ' ਦੀ ਸਰਕਾਰ ਬਣਨ ਦੇ 3 ਮਹੀਨਿਆਂ ਦੇ ਅੰਦਰ-ਅੰਦਰ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਅਤੇ 31 ਦਸੰਬਰ 2021 ਤੱਕ ਦੇ ਸਾਰੇ ਪੁਰਾਣੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਜਾਣਗੇ। ਗੁਜਰਾਤ 'ਚ 2 ਮਹੀਨਿਆਂ ਦਾ ਬਿਜਲੀ ਦਾ ਬਿੱਲ ਆਉਂਦਾ ਹੈ। 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ 2 ਮਹੀਨਿਆਂ ਦੇ ਬਿੱਲ ਵਿੱਚ 600 ਯੂਨਿਟ ਮੁਫ਼ਤ ਮਿਲਣਗੇ। ਪਹਿਲਾਂ ਦਿੱਲੀ ਵਿੱਚ ਕੀਤਾ, ਫਿਰ ਪੰਜਾਬ 'ਚ ਤੇ ਹੁਣ ਗੁਜਰਾਤ ਵਿੱਚ ਵੀ ਕਰਕੇ ਦਿਖਾਵਾਂਗੇ।
ਗੁਜਰਾਤ ਹੁਣ ਬਦਲਾਅ ਚਾਹੁੰਦਾ ਹੈ
ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜਦੋਂ ਵੀ ਮੈਂ ਗੁਜਰਾਤ ਆਇਆ ਹਾਂ, ਮੈਨੂੰ ਗੁਜਰਾਤ ਦੇ ਲੋਕਾਂ ਵੱਲੋਂ ਬਹੁਤ ਪਿਆਰ ਅਤੇ ਵਿਸ਼ਵਾਸ ਮਿਲਿਆ ਹੈ। ਇਸ ਦੇ ਲਈ ਮੈਂ ਗੁਜਰਾਤ ਦੇ ਲੋਕਾਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ। ਗੁਜਰਾਤ ਵਿੱਚ ਇਕੋ ਪਾਰਟੀ ਨੂੰ ਰਾਜ ਕਰਦਿਆਂ 27 ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਉਸ ਨੂੰ ਕੁਝ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ। ਉਨ੍ਹਾਂ ਨੇ ਜੋ ਕਰਨਾ ਸੀ, ਉਹ ਕੀਤਾ। ਹੁਣ ਗੁਜਰਾਤ ਬਦਲਾਅ ਚਾਹੁੰਦਾ ਹੈ।
ਗੁਜਰਾਤ ਦੇ ਲੋਕ ਵੀ ਚਾਹੁੰਦੇ ਹਨ ਮੁਫ਼ਤ ਬਿਜਲੀ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਗੁਜਰਾਤ ਦਾ ਆਉਣਾ-ਜਾਣਾ ਚੱਲ ਰਿਹਾ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਸਮੱਸਿਆਵਾਂ ਜਾਣਨ ਦਾ ਮੌਕਾ ਮਿਲਿਆ। ਗੁਜਰਾਤ ਦੇ ਲੋਕਾਂ ਲਈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਹੈ। ਹਰ ਚੀਜ਼ ਦੀ ਕੀਮਤ ਵੱਧ ਰਹੀ ਹੈ। ਪਰ ਆਮਦਨ ਨਹੀਂ ਵਧਦੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਚਾਹੁੰਦੇ ਹਨ ਕਿ ਇੱਥੇ ਵੀ ਬਿਜਲੀ ਮੁਫ਼ਤ ਹੋਵੇ। ਇਸੇ ਲਈ ਅੱਜ ਅਸੀਂ ਬਿਜਲੀ ਦੇ ਮੁੱਦੇ 'ਤੇ ਪਹਿਲੀ ਗਾਰੰਟੀ ਲੈ ਕੇ ਆਏ ਹਾਂ। ਅਸੀਂ ਜੋ ਵੀ ਗਾਰੰਟੀਆਂ ਦਿੱਤੀਆਂ ਹਨ, ਉਹ ਸਾਰੀਆਂ ਪੂਰੀਆਂ ਕਰਾਂਗੇ।
ਅਜਿਹਾ ਪ੍ਰਬੰਧ ਕਰਾਂਗੇ ਕਿ ਨਕਲੀ ਬਿੱਲ ਆਉਣੇ ਬੰਦ ਹੋ ਜਾਣਗੇ
ਕੇਜਰੀਵਾਲ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ 31 ਦਸੰਬਰ, 2021 ਤੋਂ ਪਹਿਲਾਂ ਦੇ ਸਾਰੇ ਘਰੇਲੂ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ। ਯਾਨੀ ਸਾਰੇ ਪੁਰਾਣੇ ਬਿੱਲ ਜ਼ੀਰੋ ਮੰਨੇ ਜਾਣਗੇ। ਇਸ ਨਾਲ ਸਰਕਾਰ 'ਤੇ ਕੋਈ ਬੋਝ ਨਹੀਂ ਪਵੇਗਾ। 70 ਤੋਂ 80 ਫੀਸਦੀ ਬਿੱਲ ਫਰਜ਼ੀ ਹਨ। ਹੁਣ ਅਸੀਂ ਅਜਿਹਾ ਪ੍ਰਬੰਧ ਕਰਾਂਗੇ ਕਿ ਜਾਅਲੀ ਬਿੱਲ ਆਉਣੇ ਬੰਦ ਹੋ ਜਾਣਗੇ। ਹੁਣ ਤੁਹਾਡਾ ਜ਼ੀਰੋ ਬਿੱਲ ਆਵੇਗਾ ਜਾਂ ਜੋ ਲੋਕ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਬਿੱਲ ਆਉਣਗੇ।
ਰਾਜਨਾਥ ਤੇ ਸ਼ਾਹ ਨੇ ਮੁਰਮੂ ਨੂੰ ਰਾਸ਼ਟਰਪਤੀ ਚੁਣੇ ਜਾਣ 'ਤੇ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਦਿੱਤੀ ਵਧਾਈ
NEXT STORY