ਨਵੀਂ ਦਿੱਲੀ (ਏਜੰਸੀ)- ਦੱਖਣ-ਪੱਛਮੀ ਦਿੱਲੀ ਦੇ ਕਿਸ਼ਨਗੜ੍ਹ 'ਚ 17 ਸਾਲਾ ਨਾਬਾਲਗ ਨੇ ਇਕ ਦੋਸਤ ਦੇ ਜਨਮ ਦਿਨ ਲਈ ਕਿਰਾਏ 'ਤੇ ਲਈ ਔਡੀ ਕਾਰ ਨਾਲ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇਕ ਪੈਦਲ ਯਾਤਰੀ ਦੀ ਮੌਤ ਹੋ ਗਈ। ਪੁਲਸ ਸੂਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਮੁੰਡੇ ਨੇ ਇਕ ਆਨਲਾਈਨ ਐਪ ਰਾਹੀਂ ਇਕ ਰਾਤ ਲਈ 16,000 ਰੁਪਏ 'ਚ ਕਾਰ ਕਿਰਾਏ 'ਤੇ ਲਈ ਸੀ।
ਸੂਤਰ ਨੇ ਕਿਹਾ ਕਿ ਇਹ ਹਾਦਸਾ 4-5 ਅਕਤੂਬਰ ਦੀ ਦਰਮਿਆਨੀ ਰਾਤ ਕਰੀਬ 2.30 ਵਜੇ ਕਿਸ਼ਨਗੜ੍ਹ ਰੈੱਡ ਲਾਈਨ 'ਤੇ ਇਕ ਸੀਐੱਨਜੀ ਪੰਪ ਕੋਲ ਹੋਇਆ, ਜਿੱਥੇ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਨਾਬਾਲਗ ਨੇ ਆਪਣੀ ਕਾਰ ਨਾਲ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਕਿਸ਼ਨਗੜ੍ਹ ਵਾਸੀ 45 ਸਾਲਾ ਰਾਹਗੀਰ ਉਮਾਸ਼ੰਕਰ ਇਸ ਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਜੇਪੀਐੱਨ ਐਪੈਕਸ ਟਰਾਮਾ ਸੈਂਟਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਸੂਤਰ ਨੇ ਦੱਸਿਆ,''ਜਾਂਚ ਦੌਰਾਨ ਪੁਲਸ ਨੇ ਨਾਬਾਲਗ ਡਰਾਈਵਰ ਨੂੰ ਫੜ ਲਿਆ ਅਤੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਕਿਸ਼ੋਰ ਨਿਆਂ ਬੋਰਡ (ਜੇਜੇਬੀ) ਦੇ ਸਾਹਮਣੇ ਪੇਸ਼ ਕੀਤਾ।'' ਪੁਲਸ ਨੇ ਔਡੀ ਸਮੇਤ ਸਾਰੇ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਇਸ ਬਾਰੇ ਕਿਸ਼ਨਗੜ੍ਹ ਥਾਣੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 106 (1) (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਅਤੇ ਮੋਟਰ ਵਾਹਨ ਐਕਟ ਦੇ ਅਧੀਨ ਐੱਫਆਈਆਰ ਦਰਜ ਕੀਤੀ ਹੈ। ਨਾਬਾਲਗ ਨੂੰ ਕਾਰ ਕਿਰਾਏ 'ਤੇ ਦੇਣ ਵਾਲੀ ਕੰਪਨੀ ਵੀ ਪੁਲਸ ਦੀ ਜਾਂਚ ਦੇ ਦਾਇਰੇ 'ਚ ਹੈ।
ਸੂਤਰ ਅਨੁਸਾਰ, ਜਾਂਚਕਰਤਾ ਵਾਹਨ ਕਿਰਾਏ 'ਤੇ ਲੈਂਦੇ ਸਮੇਂ ਕੀਤੀ ਗਈ ਬੁਕਿੰਗ ਦਾ ਵੇਰਵਾ, ਉਮਰ ਵੈਰੀਫਿਕੇਸ਼ਨ ਪ੍ਰਕਿਰਿਆ, ਡਰਾਈਵਿੰਗ ਲਾਇਸੈਂਸ ਅਤੇ ਜਮ੍ਹਾ ਕੀਤੇ ਗਏ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਮੰਗ ਰਹੇ ਹਨ। ਸੂਤਰ ਨੇ ਕਿਹਾ,''ਜੇਕਰ ਕੋਈ ਲਾਪਰਵਾਹੀ ਜਾਂ ਨਿਯਮ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉੱਚਿਤ ਕਾਰਵਾਈ ਕੀਤੀ ਜਾਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖ਼ੂਨ ਹੋਇਆ ਪਾਣੀ ! ਕਰੌਲੀ 'ਚ ਜ਼ਮੀਨੀ ਵਿਵਾਦ ਦੌਰਾਨ ਵੱਡੇ ਭਰਾ 'ਤੇ ਚੜ੍ਹਾਇਆ ਟਰੈਕਟਰ, ਮੌਤ
NEXT STORY