ਨਵੀਂ ਦਿੱਲੀ (ਏਜੰਸੀ) : ਪੂਰਬੀ ਦਿੱਲੀ ਦੇ ਮਯੂਰ ਵਿਹਾਰ ਸਥਿਤ ਇਕ ਨਿੱਜੀ ਸਕੂਲ ਵਿਚ ਤੀਜੀ ਜਮਾਤ ਦੀ 9 ਸਾਲਾ ਵਿਦਿਆਰਥਣ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸ਼ੁਰੂਆਤੀ ਤਫਤੀਸ਼ ਦੌਰਾਨ ਜਮਾਤ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ, ਜਿਸ ਵਿਚ ਵਿਦਿਆਰਥਣ ਜਮਾਤ ਵਿਚ ਆਉਣ ਦੇ ਕੁਝ ਸੈਕਿੰਡ ਬਾਅਦ ਅਚਾਨਕ ਫਰਸ਼ ’ਤੇ ਡਿੱਗਦੀ ਦਿਸ ਰਹੀ ਹੈ।
ਇਹ ਵੀ ਪੜ੍ਹੋ : ਟਵਿਸ਼ਾ ਸ਼ਰਮਾ ਮੌਤ ਮਾਮਲਾ: ਗਿਰੀਬਾਲਾ ਸਿੰਘ ਨੂੰ ਜੇਲ੍ਹ 'ਚ ਮਨਾਉਣੀ ਪਵੇਗੀ ਦੀਵਾਲੀ, HC ਵੱਲੋਂ ਜ਼ਮਾਨਤ ਅਰਜ਼ੀ ਖਾਰਜ
ਸਕੂਲ ਦੀ ਪ੍ਰਿੰਸੀਪਲ ਡਾ. ਭਾਵਨਾ ਨੇ ਦੱਸਿਆ ਕਿ ਵਿਦਿਆਰਥਣ ਜਮਾਤ ਵਿਚ ਆਪਣੀ ਅਧਿਆਪਕਾ ਦੇ ਸਾਹਮਣੇ ਖੜ੍ਹੀ ਸੀ, ਉਦੋਂ ਹੀ ਉਹ ਫਰਸ਼ ’ਤੇ ਡਿੱਗ ਪਈ। ਉਨ੍ਹਾਂ ਕਿਹਾ ਕਿ ਅਸੀਂ ਤੁਰੰਤ ਉਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ। ਉਨ੍ਹਾਂ ਨੇ ਸਾਨੂੰ ਉਸ ਨੂੰ ਕਿਸੇ ਹੋਰ ਉੱਚ ਸਿਹਤ ਕੇਂਦਰ ਲੈ ਕੇ ਜਾਣ ਲਈ ਕਿਹਾ। ਅਸੀਂ ਉਸ ਨੂੰ ਦੂਜੇ ਹਸਪਤਾਲ ਲੈ ਗਏ। ਸਾਡੇ ਸਟਾਫ ਮੈਂਬਰਾਂ ਨੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸੂਚਿਤ ਕੀਤਾ। ਹਸਪਤਾਲ ਨੇ ਸਾਨੂੰ ਦੱਸਿਆ ਕਿ ਲੜਕੀ ਨੂੰ ਦਿਲ ਦਾ ਦੌਰਾ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੀਵਾਲੀ ਤੋਂ ਪਹਿਲਾਂ UP 'ਚ ਬੰਬ ਧਮਾਕਿਆਂ ਦੀ ਧਮਕੀ; ਅਯੁੱਧਿਆ, ਕਾਸ਼ੀ ਤੇ ਮਥੁਰਾ ਨਿਸ਼ਾਨੇ 'ਤੇ
NEXT STORY