ਲਖਨਊ : ਕੇਰਲ ਦੀ ਰਹਿਣ ਵਾਲੀ ਅਰੁੰਧਤੀ ਨਾਂ ਦੀ ਕੁੜੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਆਪਣੇ ਵਿਆਹ ਵਿੱਚ ਸ਼ਾਮਲ ਹੋਣ ਲਈ ਦੋ ਪੰਨਿਆਂ ਦੀ ਭਾਵੁਕ ਚਿੱਠੀ ਲਿਖ ਕੇ ਸੱਦਾ ਭੇਜਿਆ ਹੈ। ਅਰੁੰਧਤੀ ਯੋਗੀ ਆਦਿੱਤਿਆਨਾਥ ਨੂੰ ਮਹਿਜ਼ ਇੱਕ ਰਾਜਨੇਤਾ ਨਹੀਂ, ਬਲਕਿ ਆਪਣੇ ਵੱਡੇ ਭਰਾ ਵਾਂਗ ਮੰਨਦੀ ਹੈ।
ਅਰੁੰਧਤੀ ਦਾ ਵਿਆਹ 20 ਦਸੰਬਰ 2026 ਨੂੰ ਰਾਹੁਲ ਨਾਲ ਕੇਰਲ ਦੇ ਆਲੂਵਾ ਸਥਿਤ ਗ੍ਰੀਨ ਪਾਰਕ ਕਨਵੈਨਸ਼ਨ ਸੈਂਟਰ ਵਿੱਚ ਹੋਣ ਜਾ ਰਿਹਾ ਹੈ। ਆਪਣੇ ਜੀਵਨ ਦੇ ਇਸ ਖਾਸ ਮੌਕੇ 'ਤੇ ਅਰੁੰਧਤੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਖੁਦ ਹੱਥ ਨਾਲ ਚਿੱਠੀ ਲਿਖ ਕੇ ਵਿਆਹ ਵਿੱਚ ਪਹੁੰਚਣ ਜਾਂ ਆਪਣਾ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਹੈ।

ਚਿੱਠੀ ਵਿੱਚ ਅਰੁੰਧਤੀ ਨੇ ਆਪਣੇ ਬਚਪਨ ਦਾ ਇੱਕ ਕਿੱਸਾ ਸਾਂਝਾ ਕੀਤਾ ਹੈ। ਬਚਪਨ ਵਿੱਚ ਉਹ ਛੋਟੀਆਂ-ਛੋਟੀਆਂ ਗੱਲਾਂ 'ਤੇ ਭਾਵੁਕ ਹੋ ਕੇ ਰੋ ਪੈਂਦੀ ਸੀ, ਜਿਸ ਕਾਰਨ ਉਸ ਨੂੰ ਲੱਗਦਾ ਸੀ ਕਿ ਉਹ ਦੂਜਿਆਂ ਨਾਲੋਂ ਕਮਜ਼ੋਰ ਹੈ। ਇਸੇ ਦੌਰਾਨ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਯੋਗੀ ਆਦਿੱਤਿਆਨਾਥ ਦਾ ਇੱਕ ਵੀਡੀਓ ਦਿਖਾਇਆ, ਜਿਸ ਵਿੱਚ ਉਹ ਭਾਵੁਕ ਨਜ਼ਰ ਆ ਰਹੇ ਸਨ। ਉਸ ਦੇ ਭਰਾ ਨੇ ਉਸ ਨੂੰ ਸਮਝਾਇਆ ਕਿ ਭਾਵੁਕ ਹੋਣਾ ਜਾਂ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ, ਬਲਕਿ ਇਨਸਾਨ ਭਾਵੁਕ ਹੋਣ ਦੇ ਨਾਲ-ਨਾਲ ਮਜ਼ਬੂਤ ਵੀ ਹੋ ਸਕਦਾ ਹੈ। ਇਸ ਘਟਨਾ ਨੇ ਅਰੁੰਧਤੀ ਦਾ ਭਾਵਨਾਵਾਂ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਦਿੱਤਾ।

ਅਰੁੰਧਤੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜਦੋਂ ਵੀ ਉਹ ਕਦੇ ਖੁਦ 'ਤੇ ਸ਼ੱਕ ਕਰਦੀ ਹੈ, ਤਾਂ ਯੋਗੀ ਆਦਿੱਤਿਆਨਾਥ ਦਾ ਜੀਵਨ ਸਫ਼ਰ ਅਤੇ ਉਨ੍ਹਾਂ ਦੀ ਹਿੰਮਤ ਉਸ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ।
ਅਰੁੰਧਤੀ ਅਨੁਸਾਰ ਉਹ ਜਾਣਦੀ ਹੈ ਕਿ ਮੁੱਖ ਮੰਤਰੀ ਦੀ ਰੁੱਝੇ ਰਹਿਣ ਕਾਰਨ ਉਨ੍ਹਾਂ ਲਈ ਕੇਰਲ ਆਉਣਾ ਆਸਾਨ ਨਹੀਂ ਹੋ ਸਕਦਾ। ਇਸ ਲਈ ਉਸ ਨੇ ਬੇਨਤੀ ਕੀਤੀ ਹੈ ਕਿ ਜੇਕਰ ਉਹ ਵਿਆਹ ਵਿੱਚ ਸ਼ਾਮਲ ਨਹੀਂ ਵੀ ਹੋ ਸਕਦੇ, ਤਾਂ ਵੀ ਉਨ੍ਹਾਂ ਦਾ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਾ ਸੁਨੇਹਾ ਉਸ ਲਈ ਬਹੁਤ ਖਾਸ ਹੋਵੇਗਾ।
ਇਨਸਾਨੀਅਤ ਸ਼ਰਮਸਾਰ! ਨਰਾਤਿਆਂ ਕਾਰਨ ਮਕਾਨ ਮਾਲਕ ਨੇ ਘਰ 'ਚ ਨਹੀਂ ਵੜਨ ਦਿੱਤੀ ਮ੍ਰਿਤਕ ਦੇਹ
NEXT STORY