ਨਵੀਂ ਦਿੱਲੀ— ਰਾਜਧਾਨੀ 'ਚ 2 ਨਾਬਾਲਗ ਲੜਕਿਆਂ ਵਲੋਂ 5 ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਸ ਅਨੁਸਾਰ ਦੋਸ਼ੀਆਂ ਦੀ ਉਮਰ 10 ਅਤੇ 11 ਸਾਲ ਹੈ। ਦੋਵੇਂ ਦੋਸ਼ੀ ਅਤੇ ਪੀੜਤਾ ਦਿੱਲੀ ਸਰਹੱਦ ਨੇੜੇ ਕਾਪਾਸੇਰਾ ਖੇਤਰ ਦੇ ਹਨ। ਵੀਰਵਾਰ ਨੂੰ ਇਕ ਪੁਲਸ ਅਧਿਕਾਰੀ ਨੇ ਕਿਹਾ,''ਬੱਚੇ ਸੋਮਵਾਰ ਦੀ ਰਾਤ ਨੂੰ ਪਾਰਕ 'ਚ ਖੇਡ ਰਹੇ ਸਨ, ਫਿਰ ਦੋਹਾਂ ਲੜਕਿਆਂ ਨੇ ਬੱਚੀ ਨੂੰ ਫੜ ਲਿਆ ਅਤੇ ਵਾਰੀ-ਵਾਰੀ ਨਾਲ ਬਲਾਤਕਾਰ ਕੀਤਾ। ਜਦੋਂ ਬੱਚੀ ਦੀ ਮਾਂ ਪਾਰਕ 'ਚ ਪਹੁੰਚੀ ਤਾਂ ਦੋਵੇਂ ਦੋਸ਼ੀ ਉੱਥੋਂ ਦੌੜ ਗਏ।'
ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੈਡੀਕਲ ਜਾਂਚ ਤੋਂ ਬਾਅਦ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ। ਉਸ ਨੂੰ ਇਕ ਦਿਨ ਤੱਕ ਹਸਪਤਾਲ 'ਚ ਰੱਖਿਆ ਗਿਆ। ਦੱਸਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਕੀਤੇ ਜਾਣ ਦੇ ਅਪਰਾਧਾਂ 'ਚ ਵਾਧਾ ਹੋਇਆ ਹੈ। ਜ਼ਿਆਦਾਤਰ ਛੋਟੀ ਉਮਰ ਦੇ ਨਾਬਾਲਗ ਲੜਕਿਆਂ ਵਲੋਂ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹੇ ਅਪਰਾਧਕ ਮਾਮਲੇ ਘੱਟਣ ਦੀ ਬਜਾਏ ਵਧ ਰਹੇ ਹਨ।
ਕਰਤਾਰਪੁਰ ਲਾਂਘਾ : ਸਿੱਖਾਂ ਦੀਆਂ ਭਾਵਨਾਵਾਂ ਦਾ ਰੱਖਿਆ ਜਾਵੇਗਾ ਧਿਆਨ
NEXT STORY