ਬਰੇਲੀ— ਪਿਛਲੇ ਦਿਨੀਂ ਬੇਟੀ ਸਾਕਸ਼ੀ ਮਿਸ਼ਰਾ ਦੇ ਅੰਤਰਜਾਤੀ ਵਿਆਹ ਕਰਨ ਤੋਂ ਬਾਅਦ ਸੁਰਖੀਆਂ 'ਚ ਆਏ ਬਰੇਲੀ ਦੇ ਬਿਥਰੀ ਚੈਨਪੁਰ ਸੀਟ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਨੇ ਮੰਗਲਵਾਰ ਨੂੰ ਇਕ ਨਵਜਾਤ ਬੱਚੀ ਨੂੰ ਗੋਦ ਲਿਆ। ਦਰਅਸਲ ਐਤਵਾਰ ਨੂੰ ਸ਼ਮਸ਼ਾਨ ਘਾਟ 'ਚ ਖੋਦਾਈ ਦੌਰਾਨ ਜ਼ਮੀਨ ਦੇ ਅੰਦਰ ਮਟਕੇ 'ਚ ਇਕ ਬੱਚੀ ਮਿਲੀ ਸੀ। ਕਿਸੇ ਨੇ ਬੱਚੀ ਨੂੰ ਮਟਕੇ 'ਚ ਬੰਦ ਕਰ ਕੇ ਉੱਥੇ ਦਫ਼ਨ ਕਰ ਦਿੱਤਾ ਸੀ। ਇਸ ਬੱਚੀ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹੁਣ ਪੱਪੂ ਭਰਤੌਲ ਨੇ ਇਸ ਨਵਜਾਤ ਬੱਚੀ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਚੁੱਕੀ ਹੈ। ਇੰਨਾ ਹੀ ਉਨ੍ਹਾਂ ਨੇ ਇਸ ਬੱਚੀ ਦਾ ਨਾਂ ਵੀ ਸੀਤਾ ਰੱਖਿਆ ਹੈ। ਨਵਜਾਤ ਦੇ ਗੋਦ ਲੈਣ 'ਤੇ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਸਰਕਾਰ ਦੀ 'ਬੇਟੀ ਬਚਾਓ-ਬੇਟੀ ਪੜ੍ਹਾਓ' ਯੋਜਨਾ ਦੇ ਅਧੀਨ ਉਹ ਇਸ ਬੱਚੀ ਦਾ ਸਾਰਾ ਖਰਚਾ ਚੁੱਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।
ਜ਼ਿਕਰਯੋਗ ਹੈ ਕਿ ਸੀਬੀਗੰਜ ਦੇ ਰਹਿਣ ਵਾਲੇ ਹਿਤੇਸ਼ ਕੁਮਾਰ ਦੀ ਪਤਨੀ ਵੈਸ਼ਾਲੀ ਦਰੋਗਾ ਹੈ। ਵੈਸ਼ਾਲੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਦੀ ਕੁਝ ਦੇਰ ਬਾਅਦ ਹੀ ਮੌਤ ਹੋ ਗਈਸ਼ ਹਿਤੇਸ਼ ਮਰੀ ਹੋਈ ਬੱਚੀ ਨੂੰ ਦਫਨਾਉਣ ਸ਼ਮਸ਼ਾਨ ਪਹੁੰਚਿਆ ਅਤੇ ਉਸ ਨੇ ਬੱਚੀ ਨੂੰ ਦਫਨਾਉਣ ਲਈ ਟੋਇਆ ਖੋਦਣਾ ਸ਼ੁਰੂ ਕੀਤਾ। ਕਰੀਬ 3 ਫੁੱਟ ਦੀ ਖੋਦਾਈ ਤੋਂ ਬਾਅਦ ਕਹੀ ਕਿਸੇ ਚੀਜ਼ ਨਾਲ ਟਕਰਾਈ। ਅਜਿਹੇ 'ਚ ਜਦੋਂ ਮਿੱਟੀ ਹਟਾ ਕੇ ਦੇਖਿਆ ਤਾਂ ਅੰਦਰ ਇਕ ਮਟਕਾ ਮਿਲਿਆ। ਮਟਕੇ ਦੇ ਅੰਦਰ ਇਕ ਬੱਚੀ ਸੀ, ਜਿਸ ਦੇ ਸਾਹ ਚੱਲ ਰਹੇ ਸਨ। ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ।
ਬਰੇਲੀ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਮਿਸ਼ਰਾ ਬੀਤੇ 3 ਜੁਲਾਈ ਨੂੰ ਆਪਣੇ ਘਰੋਂ ਅਚਾਨਕ ਚੱਲੀ ਗਈ ਸੀ। ਇਸ ਤੋਂ ਬਾਅਦ ਉਸ ਨੇ ਅਜੀਤੇਸ਼ ਨਾਲ ਲਵ ਮੈਰਿਜ ਕਰ ਲਈ। 10 ਜੁਲਾਈ ਨੂੰ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਇਸ ਦੇ ਅਗਲੇ ਦਿਨ ਯਾਨੀ 11 ਜੁਲਾਈ ਨੂੰ ਸਾਕਸ਼ੀ ਨੇ ਇਕ ਹੋਰ ਵੀਡੀਓ ਜਾਰੀ ਕਰ ਕੇ ਆਪਣੇ ਪਿਤਾ ਰਾਜੇਸ਼ ਮਿਸ਼ਰਾ, ਭਰਾ ਵਿੱਕੀ ਭਰਤੌਲ ਅਤੇ ਪਿਤਾ ਦੇ ਕਰੀਬੀ ਰਾਜੀਵ ਰਾਣਾ ਤੋਂ ਜਾਨ ਦਾ ਖਤਰਾ ਦੱਸਿਆ ਸੀ। ਦੋਵੇਂ ਵੀਡੀਓ ਵਾਇਰਲ ਹੋ ਗਏ ਸਨ ਅਤੇ ਮਾਮਲੇ ਨੇ ਕਾਫੀ ਤੂਲ ਫੜ ਲਿਆ ਸੀ।
ਕਾਂਗਰਸ ਨੂੰ ਬੋਲੇ ਪੀ.ਐੱਮ. ਮੋਦੀ- ਮੇਰੇ ਲਈ ਬੈਂਕਾਕ-ਥਾਈਲੈਂਡ ਤੋਂ ਵੀ ਕਰ ਲਵੋ ਗਾਲ੍ਹਾਂ ਇੰਪੋਰਟ
NEXT STORY