ਕੋਲਕਾਤਾ, (ਇੰਟ.)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਖੁਲਾਸਾ ਕਰਨ ਪਿੱਛੋਂ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨੂੰ ਹਰ ਸਾਲ ਕੁੜਤੇ ਅਤੇ ਮਠਿਆਈਆਂ ਭੇਜਿਆ ਕਰਦੀ ਹੈ, ਮਮਤਾ ਨੇ ਵੀਰਵਾਰ ਕਿਹਾ ਕਿ ਮੈਂ ਕਈ ਮੌਕਿਆਂ 'ਤੇ ਵੱਖ-ਵੱਖ ਲੋਕਾਂ ਨੂੰ ਤੋਹਫੇ ਅਤੇ ਮਠਿਆਈਆਂ ਭੇਜਦੀ ਹਾਂ ਪਰ ਮੈਂ ਅਜਿਹੇ ਲੋਕਾਂ ਨੂੰ ਵੋਟ ਨਹੀਂ ਪਾਉਂਦੀ।
ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਹੁਗਲੀ ਜ਼ਿਲੇ ਦੇ ਇਕ ਚੋਣ ਜਲਸੇ ਵਿਚ ਕਿਹਾ ਕਿ ਮੈਂ ਲੋਕਾਂ ਨੂੰ ਰਸਗੁੱਲੇ ਭੇਜਦੀ ਹਾਂ, ਪੂਜਾ ਦੌਰਾਨ ਉਨ੍ਹਾਂ ਨੂੰ ਤੋਹਫੇ ਵੀ ਦਿੰਦੀ ਹਾਂ, ਚਾਹ ਵੀ ਪਿਆਉਂਦੀ ਹਾਂ ਪਰ ਮੈਂ ਉਨ੍ਹਾਂ ਨੂੰ ਇਕ ਵੀ ਵੋਟ ਨਹੀਂ ਪਾਉਂਦੀ।
ਦਿਗਵਿਜੇ ਵਰਗੇ 'ਅੱਤਵਾਦੀ' ਨੂੰ ਖਤਮ ਕਰਨ ਲਈ ਮੇਰੇ ਵਰਗੀ ਸੰਨਿਆਸਣ ਨੂੰ ਹੋਣਾ ਪਿਆ ਹੈ ਖੜ੍ਹਾ : ਪ੍ਰਗਿਆ
NEXT STORY