ਨਵੀਂ ਦਿੱਲੀ— ਗੂਗਲ ਨੇ ਗੁਜਰਾਤੀ, ਪੰਜਾਬੀ, ਮਲਯਾਲਮ ਅਤੇ ਕੰਨੜ ਸਮੇਤ 9 ਹੋਰ ਭਾਰਤੀ ਭਾਸ਼ਾਵਾਂ ਲਈ ਸਮਰਥਨ ਉਪਲੱਬਧ ਕਰਵਾਇਆ ਹੈ। ਇਸ ਤੋਂ ਵਧ ਲੋਕ ਆਪਣੀ ਪਸੰਦ ਦੀ ਭਾਸ਼ਾ 'ਚ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। 'ਨਿਊਰਲ ਮਸ਼ੀਨ ਟਰਾਂਸਲੇਸ਼ਨ' 'ਤੇ ਆਧਾਰਤ ਇਹ ਪ੍ਰਣਾਲੀ ਅੰਗਰੇਜ਼ੀ ਅਤੇ 9 ਵਿਆਪਕ ਰੂਪਾਂ ਨਾਲ ਇਸਤੇਮਾਲ ਹੋਣ ਵਾਲੀਆਂ ਭਾਰਤੀ ਭਾਸ਼ਾਵਾਂ- ਹਿੰਦੀ, ਬਾਂਗਲਾ, ਮਰਾਠੀ, ਤਮਿਲ, ਤੇਲੁਗੂ, ਗੁਜਰਾਤੀ, ਪੰਜਾਬੀ, ਮਲਯਾਲਮ ਅਤੇ ਕੰਨੜ 'ਚ ਅਨੁਵਾਦ ਕਰ ਸਕੇਗੀ। ਨਵੀਂ ਤਕਨਾਲੋਜੀ ਪੂਰੇ ਵਾਕ ਦਾ ਅਨੁਵਾਦ ਕਰੇਗੀ, ਟੁੱਕੜਿਆਂ 'ਚ ਨਹੀਂ, ਜਿਸ ਨਾਲ ਬਿਹਤਰ ਅਨੁਵਾਦ ਉਪਲੱਬਧ ਹੋ ਸਕੇਗਾ।
ਇਹ ਨਵੀਂ ਅਨੁਵਾਦ ਸਮਰੱਥਾ ਗੂਗਲ ਸਰਚ ਅਤੇ ਮੈਪ ਲਈ ਮੋਬਾਈਲ ਅਤੇ ਡੈਸਕਟਾਪ ਦੋਹਾਂ 'ਤੇ ਉਪਲੱਬਧ ਹੋਵੇਗੀ। ਗੂਗਲ ਦੇ ਉਪ ਪ੍ਰਧਾਨ ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆ ਰਾਜਨ ਆਨੰਦਨ ਨੇ ਕਿਹਾ,'ਭਾਰਤ 'ਚ 23.4 ਕਰੋੜ ਭਾਰਤੀ ਭਾਸ਼ਾ ਦੇ ਪ੍ਰਯੋਗਕਰਤਾ ਹਨ, ਜੋ ਆਨਲਾਈਨ ਹਨ, ਜਦੋਂ ਕਿ ਅੰਗਰੇਜ਼ੀ ਵੈੱਬ ਦੇ ਪ੍ਰਯੋਗਕਰਤਾਵਾਂ ਦੀ ਗਿਣਤੀ 17.5 ਕਰੋੜ ਹੈ। ਅਗਲੇ ਚਾਰ ਸਾਲਾਂ 'ਚ 30 ਕਰੋੜ ਅਤੇ ਭਾਰਤੀ ਭਾਸ਼ਾਵਾਂ ਦੇ ਪ੍ਰਯੋਗਕਰਤਾਵਾਂ ਦੇ ਆਨਲਾਈਨ ਆਉਣ ਦੀ ਆਸ ਹੈ।
ਸ਼ਿਵਪਾਲ ਦਾ ਸਵਾਲ ਪੁੱਛਿਆ ਤਾਂ ਪੱਤਰਕਾਰ 'ਤੇ ਭੜਕੇ ਅਖਿਲੇਸ਼
NEXT STORY