ਕਾਨਪੁਰ, (ਏਜੰਸੀ)- ਕਾਨਪੁਰ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਐਤਵਾਰ ਰਾਤ ਆਪਣੇ ਅਪਾਰਟਮੈਂਟ ’ਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਰਿਵਾਰਕ ਕਲੇਸ਼ ਇਸ ਘਟਨਾ ਦਾ ਮੁੱਖ ਕਾਰਨ ਹੈ।
ਕਾਨਪੁਰ ਦੇਹਾਤ ਦੇ ਇਕ ਕਮਿਊਨਿਟੀ ਹੈਲਥ ਸੈਂਟਰ ’ਚ ਤਾਇਨਾਤ ਸਰਜਨ ਸੰਦੀਪ ਸਿੰਘ (47) ਨੇ ਨਿਰਾਲਾ ਨਗਰ ਸਥਿਤ ਆਪਣੇ ਘਰ ’ਚ ਕਥਿਤ ਤੌਰ ’ਤੇ ਛਾਤੀ ’ਚ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੀ ਪਤਨੀ ਕੰਚਨ ਕਮਰੇ ’ਚ ਗਈ ਤੇ ਪਤੀ ਨੂੰ ਖੂਨ ਨਾਲ ਲੱਥਪੱਥ ਵੇਖਿਆ। ਪਰਿਵਾਰ ਦੇ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਦੇ ਕਮਿਸ਼ਨਰ ਰਘੂਬੀਰ ਲਾਲ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਪਤੀ-ਪਤਨੀ ਦਰਮਿਅਾਨ ਝਗੜਾ ਹੋਇਆ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫਾਰੈਂਸਿਕ ਟੀਮ ਨੇ ਰਿਵਾਲਵਰ ਜ਼ਬਤ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਸੰਦੀਪ ਸਿੰਘ ਨੇ 2018 ’ਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ 2019 ’ਚ ਕੰਚਨ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵਾਂ ’ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਸੁਪਰੀਮ ਕੋਰਟ ’ਚ 3 ਨਵੇਂ ਜੱਜਾਂ ਦੀ ਨਿਯੁਕਤੀ, ਮੌਜੂਦਾ ਜੱਜਾਂ ਦੀ ਗਿਣਤੀ 37 ਹੋਈ
NEXT STORY