ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕਸਬੇ ਜੁਲਾਨਾ 'ਚ 3 ਔਰਤਾਂ ਨਾਲ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਮਾਧਿਅਮ ਨਾਲ ਸਰਕਾਰੀ ਨੌਕਰੀ ਲਗਵਾਉਣ ਦੇ ਨਾਂ 'ਤੇ ਰੋਹਤਕ 'ਚ ਤਾਇਨਾਤ ਇਕ ਸਿਪਾਹੀ ਨੇ 7 ਲੱਖ ਰੁਪਏ ਦੀ ਠੱਗੀ ਕੀਤੀ। ਜੁਲਾਨਾ ਥਾਣਾ ਪੁਲਸ ਨੇ ਸਿਪਾਹੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸਿਪਾਹੀ ਮੂਲ ਰੂਪ ਨਾਲ ਜੁਲਾਨਾ ਦੇ ਪਿੰਡ ਗੜ੍ਹਵਾਲੀ ਦਾ ਰਹਿਣ ਵਾਲਾ ਹੈ।
ਜੁਲਾਨਾ ਵਾਸੀ ਸੁਕਿਤਾ, ਜੋਤੀ ਅਤੇ ਸੋਨੀਆ ਨੇ ਪੁਲਸ ਨੂੰ ਦੱਸਿਆ ਕਿ ਰਿੰਕੂ ਪੁਲਸ ਲਾਈਨ ਰੋਹਤਕ 'ਚ ਬਤੌਰ ਸਿਪਾਹੀ ਹੈ। ਉਸ ਨੇ ਜੂਨ 'ਚ ਉਨ੍ਹਾਂ ਨੂੰ ਦੱਸਿਆ ਕਿ ਉਹ ਮੰਤਰੀ ਕੋਲ ਸਕਿਓਰਿਟੀ 'ਚ ਲੱਗਾ ਹੋਇਆ ਸੀ। ਸਕਿਓਰਿਟੀ, ਪੀਏ ਟੀਮ ਅਤੇ ਵਿਧਾਇਕ ਪੈਸੇ ਲੈ ਕੇ ਸਿੱਧੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ 'ਚ ਸਾਰੇ ਵਿਭਾਗਾਂ 'ਚ ਨੌਕਰੀ ਲਗਵਾਉਂਦੇ ਹਨ। ਨੌਕਰੀ ਲਗਵਾਉਣ ਦੇ ਬਦਲੇ ਤਿੰਨਾਂ ਨੂੰ 7 ਲੱਖ ਰੁਪਏ ਦੇਣੇ ਹੋਣਗੇ। ਤਿੰਨਾਂ ਤੋਂ ਰਿੰਕੂ ਨੇ ਕੁਝ ਰਾਸ਼ੀ ਗੂਗਲ ਪੇ, ਫੋਨ ਪੇ ਅਤੇ ਕੁਝ ਰਾਸ਼ੀ ਬੈਂਕ ਖਾਤਿਆਂ 'ਚ ਪੁਆ ਲਈ। ਰਿੰਕੂ ਨੇ 16 ਜੁਲਾਈ 2026 ਤੱਕ ਆਂਗਣਵਾੜੀ 'ਚ ਨਿਯੁਕਤੀ ਹੋਣ ਦੀ ਗੱਲ ਕਹੀ। ਜੁਲਾਨਾ ਥਾਣਾ ਪੁਲਸ ਨੇ ਤਿੰਨ ਔਰਤਾਂ ਦੀ ਸ਼ਿਕਾਇਤ 'ਤੇ ਰਿੰਕੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PF ਨਿਕਾਸੀ ’ਤੇ TDS ਛੋਟ ਲਈ ਹੁਣ ਭਰਨਾ ਪਵੇਗਾ ਇਹ ਫਾਰਮ, ਜਾਣੋ ਨਿਯਮ
NEXT STORY