ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਲੱਖਾਂ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬੁੱਧਵਾਰ ਨੂੰ ਪ੍ਰਧਾਨ ਦੇ ਨਿਵਾਸ ਸਥਾਨ 'ਤੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਹਾੜ੍ਹੀ ਦੀ ਫਸਲ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 85 ਰੁਪਏ ਪ੍ਰਤੀ ਕਵਿੰਟਲ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਪਿਛਲੇ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1840 ਰੁਪਏ ਪ੍ਰਤੀ ਕਵਿੰਟਲ ਸੀ ਜਿਹੜਾ ਕਿ ਇਸ ਸਾਲ ਵਧ ਕੇ ਹੁਣ 1925 ਰੁਪਏ ਪ੍ਰਤੀ ਕਵਿੰਟਲ ਹੋ ਗਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਦਾਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 325 ਰੁਪਏ ਪ੍ਰਤੀ ਕਵਿੰਟਲ ਦਾ ਵਾਧਾ ਕਰਨ ਦੀ ਆਗਿਆ ਦੇ ਦਿੱਤੀ ਹੈ।
CACP ਨੇ ਕੀਤੀ ਸੀ ਸਿਫਾਰਸ਼
ਹਾੜ੍ਹੀ ਦੀਆਂ ਫਸਲਾਂ ਦੇ MSP ਨੂੰ ਵਧਾਉਣ ਦੀ ਸਿਫਾਰਸ ਸੀ.ਏ.ਸੀ.ਪੀ.(CACP) ਅਰਥਾਤ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਨੇ ਕੀਤੀ ਸੀ। ਕਿਸਾਨਾਂ ਨੂੰ ਕੇਂਦਰੀ ਮੰਤਰੀ ਮੰਡਲ ਦੀ ਇਸ ਬੈਠਕ ਤੋਂ ਵੱਡੀਆਂ ਉਮੀਦਾਂ ਸਨ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।
ਇੰਨਾ ਹੋਇਆ ਐੱਮ.ਐੱਸ.ਪੀ.(MSP)
- ਕਣਕ ਦਾ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 1,925 ਰੁਪਏ ਹੋ ਗਿਆ ਹੈ। ਇਸ ਵਿਚ 85 ਰੁਪਏ ਦਾ ਵਾਧਾ ਹੋਇਆ ਹੈ।
- ਜੌਂ ਦੇ MSP 'ਚ 85 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਪਹਿਲਾਂ ਇਹ 1,440 ਰੁਪਏ ਪ੍ਰਤੀ ਕੁਇੰਟਲ ਸੀ, ਜਿਹੜਾ ਕਿ ਹੁਣ 1,525 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
- ਇਸ ਦੇ ਨਾਲ ਹੀ ਮਸਰਾਂ ਦੀ ਦਾਲ ਦੇ MSP 'ਚ ਵੀ 325 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਹ ਵਧ ਕੇ 4,800 ਰੁਪਏ ਹੋ ਗਿਆ ਹੈ। ਜਦੋਂ ਕਿ ਪਹਿਲਾਂ ਇਹ 4,475 ਰੁਪਏ ਸੀ।
- ਇਸ ਤਰ੍ਹਾਂ ਛੋਲੀਆਂ ਦੀ MSP 'ਚ 255 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਨੂੰ ਵਧਾ ਕੇ 4,875 ਰੁਪਏ ਪ੍ਰਤੀ ਕਵਿੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਸ ਦੀ MSP 4,620 ਰੁਪਏ ਪ੍ਰਤੀ ਕਵਿੰਟਲ ਸੀ।
- ਤੇਲ ਬੀਜਾਂ ਦੀ ਗੱਲ ਕਰੀਏ ਤਾਂ ਸਰੌਂ ਦੇ MSP 'ਚ 225 ਰੁਪਏ ਪ੍ਰਤੀ ਕਵਿੰਟਲ ਦਾ ਵਾਧਾ ਕਰਕੇ 4,425 ਰੁਪਏ ਪ੍ਰਤੀ ਕਵਿੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ 4,200 ਰੁਪਏ ਪ੍ਰਤੀ ਕਵਿੰਟਲ ਸੀ।
ਕੀ ਹੁੰਦੀ ਹੈ ਹਾੜੀ ਦੀ ਫਸਲ?
ਜ਼ਿਕਰਯੋਗ ਹੈ ਕਿ ਅਕਤੂਬਰ ਤੋਂ ਮਾਰਚ ਵਿਚਕਾਰ ਹੋਣ ਵਾਲੀਆਂ ਸਾਰੀਆਂ ਫਸਲਾਂ ਨੂੰ ਹਾੜ੍ਹੀ ਦੀਆਂ ਫਸਲਾਂ ਕਿਹਾ ਜਾਂਦਾ ਹੈ। ਹਾੜੀ ਦੀਆਂ ਫਸਲਾਂ ਦੀ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ 'ਚ ਕਟਾਈ ਕੀਤੀ ਜਾਂਦੀ ਹੈ। ਇਸ ਸਮੇਂ ਦੌਰਾਨ ਫਸਲਾਂ ਨੂੰ ਸਿੰਚਾਈ ਲਈ ਘੱਟ ਪਾਣੀ ਦੀ ਲੋੜ ਪੈਂਦੀ ਹੈ।
ਕੀ ਹੁੰਦਾ ਹੈ ਘੱਟੋ-ਘੱਟ ਸਮਰਥਨ ਮੁੱਲ/ MSP / Minimum Support Price?
MSP ਉਹ ਦਰ ਹੁੰਦੀ ਹੈ ਜਿਸ 'ਤੇ ਸਰਕਾਰ ਕਿਸਾਨਾਂ ਕੋਲੋਂ ਅਨਾਜ ਖਰੀਦਦੀ ਹੈ।
ਅੰਤਿਮ ਯਾਤਰਾ ਦੌਰਾਨ ਹਿੰਸਾ : 200 ਲੋਕਾਂ 'ਤੇ ਮਾਮਲਾ ਦਰਜ, 33 ਗ੍ਰਿਫਤਾਰ
NEXT STORY