ਅਹਿਮਦਾਬਾਦ (ਭਾਸ਼ਾ) - ਮਵੇਸ਼ੀਆਂ ਲਈ ਹਰੀ ਘਾਹ ਵੇਚਣ ਵਾਲੇ ਇੱਕ ਵਿਅਕਤੀ ਦੀ ਧੀ ਨੇ ਸੀਮਤ ਸਾਧਨਾਂ ਅਤੇ ਤਮਾਮ ਸਮਸਿਆਵਾਂ ਨੂੰ ਪਾਰ ਕਰਦੇ ਹੋਏ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ 98.86 ਫੀਸਦੀ ਅੰਕ ਹਾਸਲ ਕੀਤਾ ਹੈ। ਬੋਰਡ ਪ੍ਰੀਖਿਆ ਦੇ ਨਤੀਜੇ ਐਤਵਾਰ ਨੂੰ ਐਲਾਨ ਕੀਤੇ ਗਏ। ਅਹਿਮਦਾਬਾਦ ਦੀ ਰਾਸ਼ਟਰ ਭਾਰਤੀ ਹਿੰਦੀ ਸਕੂਲ ਦੀ ਵਿਦਿਆਰਥਣ ਨੇਹਾ ਯਾਦਵ ਨੇ ਆਪਣੇ ਵੱਡੇ ਪਰਿਵਾਰ ਦੇ ਨਾਲ ਦੋ ਕਮਰਿਆਂ ਵਾਲੇ ਕਿਰਾਏ ਦੇ ਘਰ 'ਚ ਪੜ੍ਹਾਈ ਕਰਣ ਦੇ ਬਾਵਜੂਦ ਗੁਜਰਾਤ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀ ਪ੍ਰੀਖਿਆ 'ਚ 98.86 ਫੀਸਦੀ ਅੰਕ ਹਾਸਲ ਕੀਤੇ।
ਨੇਹਾ ਨੇ ਕਿਹਾ, ‘‘ਮੈਂ ਬੋਰਡ ਪ੍ਰੀਖਿਆ ਦੀ ਤਿਆਰੀ ਬਹੁਤ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮੈਂ ਹੁਣ ਮੈਡੀਕਲ ਕਾਲਜ 'ਚ ਦਾਖਲੇ ਲਈ ਗੁਜਸਤ (ਗੁਜਰਾਤ ਜਨਰਲ ਦਾਖਲਾ ਪ੍ਰੀਖਿਆ) ਦੀ ਤਿਆਰੀ ਸ਼ੁਰੂ ਕਰ ਦਿਆਂਗੀ। ਮੇਰੇ ਪਿਤਾ ਚਾਹੁੰਦੇ ਹਨ ਕਿ ਮੈਂ ਡਾਕਟਰ ਬਣਾ। ਉਸ ਨੇ ਕਿਹਾ, ‘‘ਮੇਰੇ ਸਕੂਲ ਦੇ ਅਧਿਆਪਕ ਨੇ ਮੈਨੂੰ ਵਿਗਿਆਨ ਲੈਣ ਲਈ ਉਤਸ਼ਾਹਿਤ ਕੀਤਾ। ਮੈਂ 12ਵੀਂ ਜਮਾਤ 'ਚ ਵਿਗਿਆਨ ਲਿਆ ਅਤੇ ਜੀਵ ਵਿਗਿਆਨ ਨੂੰ ਪ੍ਰਮੁੱਖ ਵਿਸ਼ਾ ਦੇ ਰੂਪ 'ਚ ਲਿਆ।
ਮਜ਼ਦੂਰਾਂ ਨੂੰ ਰੋਕ ਕੇ ਗੱਲ ਕਰਣ ਦੀ ਬਜਾਏ ਰਾਹੁਲ ਨੂੰ ਚੁੱਕਣਾ ਚਾਹੀਦਾ ਸੀ ਉਨ੍ਹਾਂ ਦਾ ਸੂਟਕੇਸ
NEXT STORY