ਭਰੂਚ- ਗੁਜਰਾਤ 'ਚ ਭਰੂਚ ਜ਼ਿਲ੍ਹੇ ਦੇ ਦਹੇਜ ਮਰੀਨ ਖੇਤਰ 'ਚ ਕੈਮੀਕਲ ਕੰਪਨੀ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਪੁਲਸ ਨਿਰੀਖਕ ਵੀ.ਐੱਲ. ਗਾਗੀਆ ਨੇ ਵੀਰਵਾਰ ਨੂੰ ਦੱਸਿਆ ਕਿ ਦਹੇਜ ਜੀ.ਆਈ.ਡੀ.ਸੀ. ਸਥਿਤ ਯਸ਼ਸਵੀ ਰਸਾਇਣ ਪ੍ਰਾਈਵੇਟ ਲਿਮਟਿਡ 'ਚ ਰਿਐਕਟਰ 'ਚ ਧਮਾਕਾ ਹੋਣ ਨਾਲ ਬੁੱਧਵਾਰ ਨੂੰ ਅੱਗ ਲੱਗ ਗਈ ਸੀ।
ਇਸ 'ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੋਰ 50 ਝੁਲਸੇ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਦਮਕਲ ਕਰਮਚਾਰੀ ਹਾਲੇ ਵੀ ਧੂੰਏ ਨੂੰ ਕੂਲਿੰਗ ਕਰਨ 'ਚ ਲੱਗੇ ਹੋਏ ਹਨ।
ਕੋਰੋਨਾ ਦੇ ਖ਼ੌਫ਼ 'ਚ ਰਾਹਤ ਭਰੀ ਖ਼ਬਰ, 1 ਲੱਖ ਤੋਂ ਵਧੇਰੇ ਲੋਕ ਹੋਏ ਠੀਕ
NEXT STORY