ਗੁਹਾਟੀ (ਏਜੰਸੀ)- ਆਸਾਮ ਦੇ ਗੁਹਾਟੀ 'ਚ ਨਾਈਟ ਕਲੱਬ ਦੇ ਬਾਊਂਸਰਾਂ ਵਲੋਂ ਇਕ ਔਰਤ ਨਾਲ ਕੱਪੜੇ ਉਤਾਰ ਕੇ ਕੁੱਟਮਾਰ ਕੀਤੇ ਜਾਣ ਦੇ ਮਾਮਲੇ 'ਚ ਕਲੱਬ ਦੇ ਮੈਨੇਜਰ ਸਮੇਤ 2 ਲੋਕਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਖਾਨਾਪਾੜਾ ਇਲਾਕੇ 'ਚ ਨਾਈਟ ਕਲੱਬ ਦੇ ਬਾਹਰ ਹੋਈ ਘਟਨਾ ਦੇ ਸੰਬੰਧ 'ਚ ਖੁਦ ਨੋਟਿਸ ਲੈਂਦੇ ਹੋਏ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗੁਹਾਟੀ ਦੇ ਪੁਲਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਦੱਸਿਆ, "ਇਸ ਮਾਮਲੇ 'ਚ ਨਾਈਟ ਕਲੱਬ ਦੇ ਮੈਨੇਜਰ ਅਤੇ ਇਕ ਇਵੈਂਟ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।" ਉਨ੍ਹਾਂ ਕਿਹਾ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਸ ਦੀ ਇਹ ਕਾਰਵਾਈ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਹੋਣ ਤੋਂ ਬਾਅਦ ਆਈ। ਮਹੰਤ ਨੇ ਕਿਹਾ ਕਿ ਵੀਡੀਓ ਕਲਿੱਪ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਹਾਟੀ ਪੂਰਬੀ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ.ਸੀ.ਪੀ.) ਤੱਬੂ ਰਾਮ ਪੇਗੂ ਨੇ ਦੱਸਿਆ, "ਇਹ ਮਾਮਲਾ ਸ਼ੁੱਕਰਵਾਰ ਰਾਤ ਨੂੰ ਖੁਦ ਨੋਟਿਸ ਲੈਂਦੇ ਹੋਏ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਲੱਬ ਦੇ ਪ੍ਰਬੰਧਨ ਨਾਲ ਜੁੜੇ ਲੋਕਾਂ ਤੋਂ ਸਥਾਨਕ ਪੁਲਸ ਸਟੇਸ਼ਨ 'ਚ ਪੁੱਛਗਿੱਛ ਕੀਤੀ ਗਈ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।" ਉਨ੍ਹਾਂ ਕਿਹਾ ਕਿ ਇਹ ਘਟਨਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਰੀ ਸੀ ਅਤੇ ਇਸ ਦਾ ਇਕ ਕਥਿਤ ਵੀਡੀਓ ਬਾਅਦ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਡੀਸੀਪੀ ਨੇ ਕਿਹਾ,"ਅਸੀਂ ਜਾਂਚ ਲਈ ਸੀਸੀਟੀਵੀ ਫੁਟੇਜ ਅਤੇ ਹੋਰ ਵੇਰਵੇ ਇਕੱਠੇ ਕੀਤੇ।" ਔਰਤ ਦੀ ਪਛਾਣ ਅਜੇ ਤੱਕ ਯਕੀਨੀ ਨਹੀਂ ਹੋ ਸਕੀ ਹੈ, ਕਿਉਂਕਿ ਉਹ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਅਧਿਕਾਰੀ ਨੇ ਕਿਹਾ, "ਜਾਂਚ ਜਾਰੀ ਹੈ ਅਤੇ ਅਸੀਂ ਬਾਅਦ 'ਚ ਹੋਰ ਵੇਰਵੇ ਸਾਂਝੇ ਕਰ ਸਕਦੇ ਹਾਂ।" ਗੁਹਾਟੀ ਪੁਲਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਕਿਹਾ ਕਿ ਵੀਡੀਓ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਾਈਟ ਕਲੱਬ 'ਚ ਝਗੜੇ ਤੋਂ ਬਾਅਦ, ਬਾਊਂਸਰਾਂ ਨੇ ਕਥਿਤ ਤੌਰ 'ਤੇ ਔਰਤ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਉਤਾਰ ਦਿੱਤੇ। ਵੀਡੀਓ 'ਚ ਔਰਤ ਇਕ ਇਮਾਰਤ ਦੀ ਪਾਰਕਿੰਗ 'ਚ ਫਰਸ਼ 'ਤੇ ਡਿੱਗੀ ਨਜ਼ਰ ਆ ਰਹੀ ਹੈ ਅਤੇ ਉਸ ਨੂੰ ਕੁੱਟਿਆ ਜਾ ਰਿਹਾ ਹੈ। ਬਾਅਦ 'ਚ ਇਕ ਹੋਰ ਔਰਤ ਨੂੰ ਉਸ ਦੇ ਬਚਾਅ ਲਈ ਆਉਂਦੇ ਦੇਖਿਆ ਗਿਆ ਹੈ। ਕਲੱਬ ਦੀ ਇਮਾਰਤ 'ਚ ਕੰਮ ਕਰਨ ਵਾਲੇ ਇਕ ਸੁਰੱਖਿਆ ਗਾਰਡ ਦੇ ਅਨੁਸਾਰ, ਔਰਤ ਨੇ ਕਲੱਬ ਦੇ ਅੰਦਰ ਇਕ ਮਹਿਲਾ ਬਾਊਂਸਰ ਨੂੰ ਬੀਅਰ ਦੀ ਬੋਤਲ ਨਾਲ ਮਾਰਿਆ ਸੀ। ਉਨ੍ਹਾਂ ਦਾਅਵਾ ਕੀਤਾ,"ਇਸ ਨਾਲ ਉੱਥੇ ਮੌਜੂਦ ਹੋਰ ਬਾਊਂਸਰ ਨਾਰਾਜ਼ ਹੋ ਗਏ ਅਤੇ ਉਹ ਉਸ ਨੂੰ ਹੇਠਾਂ ਲੈ ਗਏ ਤੇ ਉਸ ਨਾਲ ਕੁੱਟਮਾਰ ਕੀਤੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਰਮੁਜ਼ 'ਚ ਤੇਲ ਟੈਂਕਰ 'ਤੇ ਹੋ ਗਿਆ ਮਿਜ਼ਾਈਲ ਹਮਲਾ ! 5 ਭਾਰਤੀ ਨਾਗਰਿਕਾਂ ਨੂੰ ਕੀਤਾ ਗਿਆ ਰੈਸਕਿਊ
NEXT STORY