ਸ਼ਿਮਲਾ-ਹਿਮਾਚਲ 'ਚ ਫਿਰ ਮੌਸਮ ਵਿਗੜਨ ਵਾਲਾ ਹੈ। ਮੌਸਮ ਵਿਭਾਗ ਨੇ ਸੂਬੇ 'ਚ ਗੜ੍ਹੇ ਪੈਣ ਦੀ ਚਿਤਾਵਨੀ ਦਿੱਤੀ ਹੈ। ਸੂਬੇ ਦੇ ਮੈਦਾਨੀ ਅਤੇ ਮੱਧ ਪਰਬਤੀ ਖੇਤਰਾਂ 'ਚ ਬੁੱਧਵਾਰ ਨੂੰ ਗਰਜ ਦੇ ਨਾਲ ਗੜ੍ਹੇ ਪੈ ਸਕਦੇ ਹਨ। 24 ਅਤੇ 25 ਅਪ੍ਰੈਲ ਨੂੰ ਸੂਬੇ 'ਚ ਮੌਸਮ ਖਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਇਨ੍ਹਾਂ ਜ਼ਿਲਿਆਂ 'ਚ ਗੜ੍ਹੇ ਪੈਣ ਦੀ ਚਿਤਾਵਨੀ-
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ 24 ਅਪ੍ਰੈਲ ਨੂੰ ਮੈਦਾਨੀ ਖੇਤਰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਸਮੇਤ ਮੱਧ ਪਰਬਤੀ ਖੇਤਰ 'ਚ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ ਅਤੇ ਚੰਬਾ ਦੇ ਕੁਝ ਖੇਤਰਾਂ 'ਚ ਗਰਜ ਨਾਲ ਗੜ੍ਹੇ ਪੈਣ ਦੀ ਚਿਤਾਵਨੀ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਸੂਬੇ ਦੇ ਕਈ ਹਿੱਸਿਆ 'ਚ ਬੀਤੇ ਐਤਵਾਰ ਨੂੰ ਗੜ੍ਹੇ ਪੈ ਸੀ, ਜਿਸ ਕਾਰਨ 3 ਜ਼ਿਲਿਆਂ 'ਚ 39.69 ਕਰੋੜ ਦੇ ਸੇਬ ਦੀ ਫਸਲ ਤਬਾਹ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਮੈਂ ਗਲਤੀ ਕੀਤੀ ਹੁੰਦੀ ਤਾਂ ਮੋਦੀ ਜੀ ਮੈਨੂੰ ਕੁਤੁਬਮੀਨਾਰ 'ਤੇ ਟੰਗ ਦਿੰਦੇ : ਆਜ਼ਮ ਖਾਨ
NEXT STORY