ਨਵੀਂ ਦਿੱਲੀ— ਪੰਜਾਬੀ ਗਾਇਕ ਅਤੇ ਉੱਤਰ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੀ ਅਕਸ ਖਰਾਬ ਕਰਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ 'ਆਪ' ਨੇਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। 'ਆਪ' ਨੇ ਦੋਸ਼ ਲਾਇਆ ਹੈ ਕਿ ਹੰਸ ਨੇ 2014 'ਚ ਕਥਿਤ ਤੌਰ 'ਤੇ ਧਰਮ ਬਦਲਿਆ ਸੀ, ਇਸ ਲਈ ਉਹ ਉੱਤਰ ਪੱਛਮੀ ਦਿੱਲੀ ਸੁਰੱਖਿਅਤ ਸੀਟ ਤੋਂ ਆਮ ਚੋਣਾਂ ਨਹੀਂ ਲੜ ਸਕਦੇ ਹਨ। ਹੰਸ ਨੇ ਇਸ ਦੋਸ਼ ਦਾ ਖੰਡਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਆਪਣਾ ਧਰਮ ਬਦਲਦੇ ਤਾਂ ਉਨ੍ਹਾਂ ਦੇ ਆਪਣੇ ਹੀ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ।
ਇਸਲਾਮ ਕਬੂਲ ਕਰਦਾ ਤਾਂ ਮਾਂ ਮੈਨੂੰ ਮਾਰ ਦਿੰਦੀ
ਉਨ੍ਹਾਂ ਨੇ ਕਿਹਾ,''ਮੈਂ ਇਕ ਵਾਲਮੀਕਿ ਪਰਿਵਾਰ 'ਚ ਜਨਮਿਆ ਹਾਂ ਅਤੇ ਮੇਰੀ ਮਾਂ ਸੰਤ ਵਾਲਮੀਕਿ ਦੀ ਪੂਜਾ ਕਰਦੀ ਹੈ। ਜੇਕਰ ਮੈਂ ਧਰਮ ਬਦਲ ਕੇ ਇਸਲਾਮ ਕਬੂਲ ਕਰਦਾ ਤਾਂ ਉਹ (ਮਾਂ) ਮੈਨੂੰ ਮਾਰ ਹੀ ਦਿੰਦੀ।'' ਹੰਸ ਨੇ ਕਿਹਾ ਕਿ ਉਹ ਕੇਜਰੀਵਾਲ ਸਮੇਤ 'ਆਪ' ਨੇਤਾਵਾਂ ਦੇ ਦੋਸ਼ਾਂ ਤੋਂ ਬੇਹੱਦ ਦੁਖੀ ਹਨ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।ਆਪ ਆਗੂ ਤੇ ਕੇਜਰੀਵਾਲ ਨੇ ਕਿਹਾ ਸੀ ਮੁਸਲਮਾਨ
ਦੱਸਣਯੋਗ ਹੈ ਕਿ ਵੀਰਵਾਰ ਨੂੰ ਆਪ ਪਾਰਟੀ ਆਗੂ ਰਾਜਿੰਦਰ ਪਾਲ ਗੌਤਮ ਨੇ ਇਕ ਟਵੀਟ ਰਾਹੀਂ ਕਿਹਾ ਕਿ 2014 'ਚ ਮੀਡੀਆ 'ਚ ਆਈਆਂ ਖਬਰਾਂ ਅਨੁਸਾਰ ਹੰਸ ਰਾਜ ਹੰਸ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਹੁਣ ਉਹ ਉੱਤਰ-ਪੱਛਮੀ ਦਿੱਲੀ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਅਤੇ ਸਿਰਫ ਐੱਸ.ਸੀ. ਉਮੀਦਵਾਰ ਹੀ ਇਸ ਸੀਟ ਤੋਂ ਚੋਣ ਲੜ ਸਕਦਾ ਹੈ। ਗੌਤਮ ਦੇ ਟਵੀਟ ਨੂੰ ਕੇਜਰੀਵਾਲ ਨੇ ਰੀ-ਟਵੀਟ ਕਰਦੇ ਹੋਏ ਹੰਸ ਰਾਜ ਹੰਸ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹੰਸ ਰਿਜ਼ਰਵ ਸੀਟ ਤੋਂ ਚੋਣ ਲੜਨ ਦੇ ਯੋਗ ਨਹੀਂ, ਇਸ ਲਈ ਅਯੋਗ ਕਰਾਰ ਦਿੱਤੇ ਜਾਣਗੇ। ਉੱਤਰ-ਪੱਛਮੀ ਦਿੱਲੀ ਦੇ ਵੋਟਰਾਂ ਨੂੰ ਉਨ੍ਹਾਂ 'ਤੇ ਵੋਟ ਖਰਚ ਨਹੀਂ ਕਰਨੀ ਚਾਹੀਦੀ।
6 ਮਈ ਨੂੰ ਰਿਟਾਇਰਡ ਕਰ ਦਿੱਤਾ ਜਾਵੇਗਾ ਨੇਵੀ ਦਾ ਜੰਗੀ INS ਰਣਜੀਤ ਜਹਾਜ਼
NEXT STORY