ਮੁੰਬਈ- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਪਿਛਲੇ ਕੁਝ ਦਿਨਾਂ ਤੋਂ ਆਸਮਾਨ ਤੋਂ ਆਫ਼ਤ ਵਰ੍ਹ ਰਹੀ ਹੈ। ਲਗਾਤਾਰ ਚੱਲ ਰਹੀ ਬਾਰਸ਼ ਨੇ ਮੁੰਬਈ ਵਾਸੀਆਂ ਦਾ ਜਿਉਂਣਾ ਮੁਸ਼ਕਲ ਕਰ ਦਿੱਤਾ ਹੈ। ਹਾਲਾਂਕਿ ਅੱਜ ਵੀ ਇਸ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ। ਮੌਸਮ ਵਿਭਾਗ ਨੇ ਮੁੰਬਈ ਅਤੇ ਹੋਰ ਤੱਟਵਰਤੀ ਇਲਾਕਿਆਂ 'ਚ ਭਾਰੀ ਬਾਰਸ਼ ਤੋਂ ਬਾਅਦ ਖੇਤਰ ਲਈ 'ਰੈੱਡ ਅਲਰਟ' ਜਾਰੀ ਕਰ ਦਿੱਤਾ ਹੈ।
ਮੁੰਬਈ 'ਤੇ ਹਾਈਟਾਈਡ ਦਾ ਖਤਰਾ ਵੀ ਮੰਡਰਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਹਾਈਟਾਈਡ ਦੇ ਆਉਣ 'ਤੇ ਸਮੁੰਦਰ ਦੀਆਂ ਲਹਿਰਾਂ 3 ਮੀਟਰ ਤੱਕ ਉੱਚੀਆਂ ਉੱਠ ਸਕਦੀਆਂ ਹਨ। ਉੱਥੇ ਹੀ ਇਸ ਤੋਂ ਪਹਿਲਾਂ ਮੁੰਬਈ 'ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਮੰਗਲਵਾਰ ਰਾਤ ਤੋਂ ਹੀ ਸ਼ਹਿਰ 'ਚ ਭਾਰੀ ਬਾਰਸ਼ ਕਾਰਨ ਕਈ ਇਲਾਕਿਆਂ 'ਚ ਪਾਣੀ ਭਰਿਆ ਹੋਇਆ ਹੈ। ਰਾਸ਼ਟਰੀ ਮੌਸਮ ਕੇਂਦਰ ਦੇ ਇਕ ਵਿਗਿਆਨੀ ਨੇ ਦੱਸਿਆ ਕਿ ਮਾਨਸੂਨ ਦੇ 17 ਜੁਲਾਈ ਨੂੰ ਉੱਤਰ ਵੱਲ ਵੱਧਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਉੱਤਰ ਭਾਰਤ 'ਚ ਬਾਰਸ਼ ਹੋਵੇਗੀ।
ਮੌਸਮ ਵਿਭਾਗ ਦੇ ਖੇਤਰੀ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ 17 ਜੁਲਾਈ ਤੋਂ 20 ਜੁਲਾਈ ਦਰਮਿਆਨ ਹਲਕੀ ਤੋਂ ਮੱਧਮ ਪੱਧਰ ਦੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਗਰਮੀ ਦੇ ਪ੍ਰਕੋਪ ਜਾਰੀ ਰਿਹਾ। ਉੱਥੇ ਹੀ ਉੱਤਰ ਪ੍ਰਦੇਸ਼ 'ਚ ਕੁਝ ਥਾਂਵਾਂ 'ਤੇ ਹਲਕੀ ਤੋਂ ਮੱਧਮ ਪੱਧਰ ਦੀ ਬਾਰਸ਼ ਹੋਈ। ਸੂਬੇ 'ਚ 16 ਤੋਂ 17 ਜੁਲਾਈ ਦਰਮਿਆਨ ਕਈ ਥਾਂਵਾਂ 'ਤੇ ਬਾਰਸ਼ ਹੋਣ ਦਾ ਅਨੁਮਾਨ ਹੈ। ਹਰਿਆਣਾ ਅਤੇ ਪੰਜਾਬ 'ਚ ਜ਼ਿਆਦਾਤਰ ਤਾਪਮਾਨ ਆਮ ਦੇ ਨੇੜੇ-ਤੇੜੇ ਰਿਹਾ।
ਦਿੱਲੀ: ਏਮਜ਼ 'ਚ ਇਕ ਮਰੀਜ਼ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY