ਮੰਡੀ— ਥਾਈਲੈਂਡ ਦੀ ਇਕ ਲੜਕੀ ਨੂੰ ਹਿਮਾਲਚ ਪ੍ਰਦੇਸ਼ ਦੇ ਜ਼ਿਲੇ ਮੰਡੀ ਦੇ ਗੋਹਰ ਵਾਸੀ ਇਕ ਲੜਕੇ ਨਾਲ ਪਿਆਰ ਹੋ ਗਿਆ ਅਤੇ ਦੋਹਾਂ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾ ਲਿਆ। ਗੋਹਰ ਸਥਿਤ ਬੁਨੀਯੁਰੀ ਮੰਦਰ 'ਚ ਵਿਦੇਸ਼ੀ ਲੜਕੀ ਨੇ ਸਥਾਨਕ ਲੜਕੇ ਨਾਲ ਸੱਤ ਫੇਰੇ ਲਏ। ਗੋਹਰ ਦੀ ਚਯੋਟ ਪੰਚਾਇਤ ਦੇ ਢਗਵਾਹਨ ਵਾਸੀ ਅਮਰ ਸਿੰਘ ਦੇ ਬੇਟੇ ਗਗਨ ਠਾਕੁਰ ਨੇ 4 ਸਾਲ ਪਹਿਲਾਂ ਹੋਟਲ ਮੈਨੇਜਮੈਂਟ ਦੀ ਟ੍ਰੇਨਿੰਗ ਮਗਰੋਂ ਥਾਈਲੈਂਡ ਦੇ ਇਕ ਹੋਟਲ ਵਿਚ ਨੌਕਰੀ ਕੀਤੀ। ਉੱਥੇ ਕੰਮ ਕਰਦਿਆਂ ਗਗਨ ਦੀ ਥਾਈਲੈਂਡ ਵਿਚ ਇਕ ਹੋਟਲ ਦੇ ਮਾਲਕ ਦੀ ਬੇਟੀ ਨਾਲ ਮੁਲਾਕਾਤ ਹੋਈ ਅਤੇ ਦੋਹਾਂ ਦਾ ਪਿਆਰ ਪਰਵਾਨ ਚੜ੍ਹ ਗਿਆ।
ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਦੋਹਾਂ ਦੇ ਪਰਿਵਾਰ ਵਾਲਿਆਂ 'ਚ ਆਪਸੀ ਗੱਲਬਾਤ ਨਾਲ ਵਿਆਹ ਤੈਅ ਹੋ ਗਿਆ। ਲੜਕੀ ਚਾਹੁੰਦੀ ਸੀ ਕਿ ਉਹ ਇੱਥੇ ਆ ਕੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਏ, ਇਸ ਲਈ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਲੜਕੀ ਨੇ ਦੱਸਿਆ ਕਿ ਹਿੰਦੂ ਧਰਮ ਨਾਲ ਪ੍ਰਭਾਵਿਤ ਹੋਣ ਅਤੇ ਲੜਕੇ ਗਗਨ ਦੀ ਸਾਦਗੀ ਨੂੰ ਦੇਖ ਕੇ ਉਸ ਨੇ ਵਿਆਹ ਕਰਨ ਦਾ ਫੈਸਲਾ ਲਿਆ।
ਚਰਚਿਤ ਏ.ਪੀ.ਪੀ. ਕਤਲਕਾਂਡ ਮਾਮਲੇ 'ਚ 4 ਨੂੰ ਉਮਰ ਕੈਦ
NEXT STORY