ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਬੁੱਧਵਾਰ ਨੂੰ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ। ਬੁੱਧਵਾਰ ਨੂੰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦੇ ਨਾਲ-ਨਾਲ ਗੜੇ ਵੀ ਪਏ। ਮੰਡੀ, ਸ਼ਿਮਲਾ, ਕਾਂਗੜਾ, ਕੁੱਲੂ ਸਮੇਤ ਕਈ ਇਲਾਕਿਆਂ ਵਿਚ ਮੀਂਹ ਅਤੇ ਗੜੇ ਪਏ। ਮੌਸਮ ਮਹਿਕਮੇ ਨੇ 12 ਮਈ ਯਾਨੀ ਕਿ ਅੱਜ ਦੇ ਦਿਨ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। ਬੁੱਧਵਾਰ ਦੁਪਹਿਰ ਤੋਂ ਬਾਅਦ ਮੌਸਮ ਬਦਲਿਆ ਅਤੇ ਜ਼ੋਰਦਾਰ ਮੀਂਹ ਪਿਆ। ਮੀਂਹ ਦੇ ਨਾਲ-ਨਾਲ ਗੜੇ ਅਤੇ ਹਨ੍ਹੇਰੀ ਵੀ ਚਲੀ। ਕੁੱਲੂ ਜ਼ਿਲ੍ਹੇ ਵਿਚ ਗੜੇ ਪੈਣ ਕਾਰਨ ਸਬਜ਼ੀਆਂ ਅਤੇ ਹੋਰ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ।
ਦੱਸ ਦੇਈਏ ਕਿ ਮੌਸਮ ਮਹਿਕਮੇ ਨੇ 12 ਅਤੇ 13 ਮਈ ਨੂੰ ਸੂਬੇ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 14 ਮਈ ਨੂੰ ਵੀ ਪ੍ਰਦੇਸ਼ ’ਚ ਯੈਲੋ ਅਲਰਟ ਰਹੇਗਾ। 15 ਅਤੇ 16 ਮਈ ਨੂੰ ਮੱਧ ਪਹਾੜੀ ਖੇਤਰਾਂ ’ਚ ਮੀਂਹ ਪਵੇਗਾ। ਬਾਕੀ ਥਾਂ ਮੌਸਮ ਸਾਫ਼ ਰਹੇਗਾ।
ਈਦ ਦੀ ਖਰੀਦਦਾਰੀ ’ਚ ਲੋਕਾਂ ਦੀ ਲੱਗੀ ਭੀੜ, ਕਸ਼ਮੀਰ ’ਚ ਪਾਬੰਦੀਆਂ ਹੋਈਆਂ ਸਖ਼ਤ
NEXT STORY