ਚੰਬਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਤੋਂ ਇਕ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਬੈਰਾਗੜ੍ਹ-ਸਾਚ ਪਾਸ-ਕਿਲਾੜ ਰੋਡ ਵੱਲ ਜਾ ਰਹੀ ਸੈਲਾਨੀਆਂ ਨਾਲ ਭਰੀ ਇਕ ਇਨੋਵਾ ਕਾਰ ਬੇਕਾਬੂ ਹੋ ਕੇ ਕਰੀਬ 500 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਕਾਰ ਸਵਾਰ 8 ਲੋਕਾਂ ਦੀ ਮੌਕੇ 'ਤੇ ਹੀ ਮਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਦੀ ਭਾਲ ਜਾਰੀ ਹੈ। ਦੱਸਣਯੋਗ ਹੈ ਕਿ ਇਕ ਹਾਦਸਾ ਸ਼ੁੱਕਰਵਾਰ ਦੇਰ ਰਾਤ ਚੁਰਾਹ ਡਿਵੀਜ਼ਨ ਦੇ ਬੈਰਾਗੜ੍ਹ-ਸਾਚ ਪਾਸ-ਕਿਲਾੜ ਰੋਡ 'ਤੇ ਹੋਇਆ, ਜਿਸ ਦੀ ਜਾਣਕਾਰੀ ਸ਼ਨੀਵਾਰ ਨੂੰ ਮਿਲ ਸਕੀ।
ਹਾਦਸੇ ਦਾ ਸ਼ਿਕਾਰ ਹੋਏ ਲੋਕ ਕਰਨਾਟਕ ਦੇ ਬੈਂਗਲੁਰੂ ਤੋਂ ਹਿਮਾਚਲ ਘੁੰਮਣ ਆਏ ਸਨ। ਉਨ੍ਹਾਂ ਨੇ ਡਲਹੌਜੀ 'ਚ ਇਕ ਇਨੋਵਾ ਟੈਕਸੀ ਬੁੱਕ ਕੀਤੀ ਸੀ। ਡਲਹੌਜੀ 'ਚ ਹੀ ਉਨ੍ਹਾਂ ਦੀ ਮੁਲਾਕਾਤ ਇਕ ਹੋਰ ਟੂਰਿਸਟ ਫੈਮਿਲੀ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਮਿਲ ਕੇ ਬਰਫ਼ੀਲੇ ਪਹਾੜਾਂ ਦੀ ਸੈਰ ਕਰਨ ਲਈ ਗੱਡੀ ਸ਼ੇਅਰ ਕੀਤੀ ਅਤੇ ਸਾਚ ਪਾਸ ਲਈ ਨਿਕਲ ਪਏ। ਕਾਰ 'ਚ ਡਰਾਈਵਰ ਅਤੇ 2 ਬੱਚਿਆਂ ਸਮੇਤ ਕੁੱਲ 9 ਲੋਕ ਸਵਾਰ ਸਨ।
ਸਾਚ ਪਾਸ ਨੂੰ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਕਠਿਨ ਅਤੇ ਖ਼ਤਰਨਾਕ ਰਸਤਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਬੈਰਾਗੜ੍ਹ ਪੁਲਸ ਚੈੱਕ ਪੋਸਟ ਪਾ ਕਰਨ ਤੋਂ ਬਾਅਦ ਇਹ ਹਾਦਸਾ ਹੋਇਆ। ਪੁਲਸ ਅਤੇ ਪ੍ਰਸ਼ਾਸਨ ਮੁਤਾਬਕ ਹਾਦਸੇ ਦੇ ਮੁੱਖ ਕਾਰਨ ਇਹ ਹੋ ਸਕਦੇ ਹਨ। ਪਹਿਲਾ ਰਸਤੇ 'ਚ ਬਰਫ਼ ਜੰਮਣ ਕਾਰਨ ਕਾਰ ਫਿਸਲ ਗਈ ਹੋਵੇਗੀ। ਦੂਜਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੇਰ ਰਾਤ ਹੋਣ ਕਾਰਨ ਡਰਾਈਵਰ ਦੀ ਨੀਂਦ ਆ ਗਈ ਹੋਵੇਗੀ। ਤੀਜਾ ਗੱਡੀ 'ਚ ਆਈ ਕਿਸੇ ਮੈਕੇਨੀਕਲ ਖਰਾਬੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਦਸਾ ਸ਼ੁੱਕਰਵਾਰ ਰਾਤ ਨੂੰ ਹੋਇਆ ਸੀ ਪਰ ਇਲਾਕਾ ਬੇਹੱਦ ਪਥਰੀਲਾ, ਤੰਗ ਅਤੇ ਹਨ੍ਹੇਰਾ ਹੋਣ ਕਾਰਨ ਰਾਤ ਨੂੰ ਰੈਸਕਿਊ ਆਪਰੇਸ਼ਨ ਸ਼ੁਰੂ ਨਹੀਂ ਕੀਤਾ ਜਾ ਸਕਿਆ। 31 ਮਈ ਯਾਨੀ ਐਤਵਾਰ ਸਵੇਰੇ ਠੀਕ 8 ਵਜੇ ਤੋਂ ਤੀਜਾ ਅਤੇ ਬੈਰਾਗੜ੍ਹ ਪੁਲਸ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਨੇ ਰੈਸਕਿਊ ਸ਼ੁਰੂ ਕਰ ਦਿੱਤਾ ਹੈ। 'ਬੈਰਾਗੜ੍ਹ ਕਮੇਟੀ' ਨੇ ਸਥਾਨਕ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਲੋਕ ਚੱਟਾਨਾਂ ਅਤੇ ਡੂੰਘੀ ਖੱਡ 'ਚ ਰਸੀਆਂ ਦੇ ਸਹਾਰੇ ਹਿਊਮਨ ਚੇਨ ਬਣਾ ਕੇ ਉਤਰ ਰਹੇ ਹਨ ਤਾਂ ਕਿ ਲਾਸ਼ਾਂ ਨੂੰ ਸੜਕ 'ਤੇ ਲਿਆਂਦਾ ਜਾ ਸਕੇ। ਫਿਲਹਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ
NEXT STORY