ਸ਼੍ਰੀਨਗਰ, (ਮਜੀਦ, ਏਜੰਸੀਆਂ)— ਹਿਜ਼ਬੁਲ ਮੁਜਾਹਿਦੀਨ ਨੇ ਸ਼ੋਪੀਆਂ ਵਿਚ ਧਮਕੀ ਭਰੇ ਪੋਸਟਰ ਜਾਰੀ ਕੀਤੇ ਹਨ। ਇਨ੍ਹਾਂ ਵਿਚ ਆਮ ਲੋਕਾਂ ਨੂੰ ਅਨੰਤਨਾਗ ਲੋਕ ਸਭਾ ਸੀਟ 'ਤੇ 6 ਮਈ ਨੂੰ ਹੋਣ ਵਾਲੀ ਪੋਲਿੰਗ ਦੇ ਤੀਜੇ ਪੜਾਅ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਫੌਜ, ਪੁਲਸ ਤੇ ਹੋਰਨਾਂ ਸੁਰੱਖਿਆ ਏਜੰਸੀਆਂ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹਾਂ ਤੋਂ ਵੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਅਤੇ ਬੱਚਿਆਂ ਨੂੰ ਆਰਮੀ ਸਕੂਲਾਂ 'ਚ ਨਾ ਭੇਜਣ ਦਾ ਫੁਰਮਾਨ ਸੁਣਾਇਆ। ਅੱਤਵਾਦੀ ਸੰਗਠਨ ਨੇ ਫੁਰਮਾਨ ਨਾ ਮੰਨਣ ਵਾਲਿਆਂ ਨੂੰ ਕੌਮ ਅਤੇ ਜੇਹਾਦ ਦਾ ਦੁਸ਼ਮਣ ਦੱਸਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਹੈ।
ਸੂਬਾਈ ਪੁਲਸ ਪ੍ਰਸ਼ਾਸਨ ਨੇ ਪੋਸਟਰਾਂ ਨੂੰ ਬੇਕਾਰ ਦੱਸਦੇ ਹੋਏ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਅੱਤਵਾਦੀਆਂ ਨੇ ਅਜਿਹੇ ਪੋਸਟਰ ਜਾਰੀ ਕੀਤੇ ਹੋਣ। ਲੋਕਾਂ ਨੂੰ ਹੁਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪੁਲਸ ਨੇ ਅਜਿਹੇ ਪੋਸਟਰ ਜ਼ਬਤ ਕਰ ਲਏ ਹਨ। ਸਬੰਧਤ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ। ਸੂਬਾਈ ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੋਸਟਰਾਂ ਤੋਂ ਨਾ ਘਬਰਾਉਣ। ਇਹ ਪੋਸਟਰ ਇਸ ਗੱਲ ਦਾ ਖੁਲਾਸਾ ਹਨ ਕਿ ਆਮ ਲੋਕ ਸੁਰੱਖਿਆ ਫੋਰਸਾਂ ਦੇ ਨਾਲ ਹਨ। ਉਹ ਅਮਨ ਬਹਾਲ ਕਰਨ ਵਿਚ ਸਹਿਯੋਗ ਕਰ ਰਹੇ ਹਨ। ਇਹੀ ਗੱਲ ਅੱਤਵਾਦੀਆਂ ਨੂੰ ਰੜਕ ਰਹੀ ਹੈ। ਉਹ ਹਤਾਸ਼ ਹੋ ਚੁੱਕੇ ਹਨ।
ਹਿਜ਼ਬੁਲ ਮੁਜਾਹਿਦੀਨ ਦੇ ਜ਼ਿਲਾ ਕਮਾਂਡਰ ਨਾਵੇਦ ਬਾਬੂ ਉਰਫ ਬਾਬਰ ਆਜ਼ਮ ਵਲੋਂ ਜਾਰੀ ਕੀਤੇ ਗਏ ਇਹ ਪੋਸਟਰ ਸ਼ੋਪੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਮਸਜਿਦਾਂ ਦੀਆਂ ਕੰਧਾਂ ਅਤੇ ਬਿਜਲੀ ਦੇ ਖੰਭਿਆਂ 'ਤੇ ਲਾਏ ਗਏ। ਸਵੇਰੇ ਜਦੋਂ ਲੋਕਾਂ ਨੇ ਇਹ ਪੋਸਟਰ ਵੇਖੇ ਤਾਂ ਉਹ ਡਰ ਗਏ। ਪੋਸਟਰਾਂ ਵਿਚ ਲੋਕਾਂ ਨੂੰ ਫੌਜ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਪ੍ਰਮਾਣੂ ਬੰਬ ਵਾਲੇ ਬਿਆਨ 'ਤੇ ਪੀ.ਐੱਮ. ਮੋਦੀ ਨੂੰ ਚੋਣ ਕਮਿਸ਼ਨ ਵੱਲੋਂ ਕਲੀਨ ਚਿੱਟ
NEXT STORY