ਨਵੀਂ ਦਿੱਲੀ- ਦੇਸ਼ ਭਰ 'ਚ ਰੰਗਾਂ ਦੇ ਤਿਉਹਾਰ ਹੋਲੀ ਦਾ ਖੂਬ ਆਨੰਦ ਮਾਣਿਆ ਗਿਆ। ਉੱਤਰ ਤੋਂ ਲੈ ਕੇ ਦੱਖਣ ਤੱਕ ਹਰ ਪਾਸੇ ਖੁਸ਼ੀਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਿਸੇ ਥਾਂ 'ਤੇ ਫੁੱਲਾਂ ਨਾਲ, ਕਿਸੇ ਥਾਂ 'ਤੇ ਰੰਗਾਂ ਨਾਲ ਅਤੇ ਕਈ ਥਾਵਾਂ 'ਤੇ ਟਮਾਟਰਾਂ ਨਾਲ ਵੀ ਹੋਲੀ ਮਨਾਈ ਜਾ ਰਹੀ ਹੈ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਦੇਸ਼ ਭਰ 'ਚ ਵੱਖ-ਵੱਖ ਤਰੀਕਿਆਂ ਕਿਵੇਂ ਹੋਲੀ ਮਨਾਈ ਗਈ ਹੈ।
-ਗੁਜਰਾਤ ਦੀ ਹੋਲੀ ਵੀ ਕਾਫੀ ਮਸ਼ਹੂਰ ਹੈ। ਗੁਜਰਾਤ ਦੇ ਅਹਿਮਦਾਬਾਦ 'ਚ ਤਾਂ ਬੇਹੱਦ ਵੱਖਰੇ ਢੰਗ ਨਾਲ ਹੋਲੀ ਮਨਾਈ ਜਾ ਰਹੀ ਹੈ। ਇੱਥੇ ਲੋਕਾਂ ਨੇ ਹੋਲੀ ਖੇਡਣ ਲਈ ਰੰਗਾਂ ਦੀ ਥਾਂ ਟਮਾਟਰਾਂ ਦੀ ਵਰਤੋਂ ਕੀਤੀ। ਲੋਕ ਇੱਕ ਦੂਜੇ 'ਤੇ ਟਮਾਟਰ ਸੁੱਟ ਕੇ ਜਸ਼ਨ ਮਨਾ ਰਹੇ ਹਨ। ਟਮਾਟਰਾਂ ਨਾਲ ਇਸ ਤਰ੍ਹਾਂ ਦਾ ਤਿਉਹਾਰ ਸਪੇਨ 'ਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਨਾਂ ਲਾ ਟੈਟਾਟੀਨਾ ਤੋਂ ਰੱਖਿਆ ਗਿਆ ਅਤੇ ਲੋਕ ਸੜਕਾਂ ਅਤੇ ਗਲੀਆਂ 'ਚ ਕਾਫੀ ਸਾਰੇ ਟਮਾਟਰਾਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਇਸ ਵਾਰ ਅਹਿਮਦਾਬਾਦ 'ਚ ਵੀ ਕੁਝ ਇੰਝ ਹੋਲੀ ਦਾ ਤਿਉਹਾਰ ਮਨਾਇਆ ਗਿਆ।
-ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੀ ਗੱਲ ਕਰੀਏ ਤਾਂ ਮਥੁਰਾ ਅਤੇ ਵ੍ਰਿੰਦਾਵਨ ਦੀ ਹੋਲੀ ਵੈਸੇ ਵੀ ਦੁਨੀਆ ਭਰ 'ਚ ਮਸ਼ਹੂਰ ਹੈ। ਮਥੁਰਾ 'ਚ ਕਈ ਦਿਨ ਪਹਿਲਾਂ ਹੋਲੀ ਦੀ ਸ਼ੁਰੂਆਤ ਹੋ ਜਾਂਦੀ ਹੈ।
-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀ ਗੋਰਖਪੁਰ ਦੇ ਆਰ. ਐੱਸ. ਐੱਸ. ਦਫਤਰ 'ਚ ਹੋਲੀ ਦੀ ਤਿਉਹਾਰ ਮਨਾਇਆ। ਇਸ ਮੌਕੇ 'ਤੇ ਆਰ. ਐੱਸ. ਐੱਸ. ਵਰਕਰਾਂ ਵੀ ਮੌਜੂਦ ਸੀ ਅਤੇ ਸਾਰਿਆਂ ਨੇ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਅਆ।
-ਛੱਤੀਸਗੜ੍ਹ 'ਚ ਵੀ ਕਾਫੀ ਧੂਮ ਨਾਲ ਹੋਲੀ ਮਨਾਈ ਗਈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਹੋਲੀ ਦੀਆਂ ਤਸਵੀਰਾਂ 'ਚ ਦੇਖਿਆ ਗਿਆ ਕਿ ਲੋਕ ਖੂਬ ਮਸਤੀ ਨਾਲ ਹੋਲੀ ਮਨਾਉਂਦੇ ਨਜ਼ਰ ਆ ਰਹੇ ਹਨ।
-ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਵੀ ਖੂਬ ਧੂਮਧਾਮ ਨਾਲ ਹੋਲੀ ਮਨਾਈ ਗਈ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਕਿਵੇ ਲੋਕਾਂ ਦੀ ਪਾਣੀ ਦੀ ਬੌਛਾਰ ਅਤੇ ਰੰਗਾਂ ਦੇ ਫੁਹਾਰਿਆਂ ਨਾਲ ਭਿੱਜੇ ਹੋਏ ਹਨ।
ਦੱਸ ਦੇਈਏ ਕਿ ਹੋਲੀ ਦਾ ਇਹ ਪਵਿੱਤਰ ਤਿਉਹਾਰ ਬੁਰਾਈ 'ਤੇ ਇੱਛਾਈ ਦੀ ਜਿੱਤ ਦੀ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਬਿਨਾਂ ਕਿਸੇ ਭੇਦਭਾਵ ਦੇ ਲੋਕ ਇੱਕ-ਦੂਜੇ ਨਾਲ ਪਿਆਰ ਦੀ ਵਿਵਹਾਰ ਕਰਦੇ ਹਨ ਅਤੇ ਆਪਸ 'ਚ ਮਿਲ ਕੇ ਖੁਸ਼ੀਆਂ ਵੰਡਦੇ ਹਨ।
ਵਿਦੇਸ਼ੀ ਸੈਲਾਨੀ ਨੇ ਜੋਧਪੁਰ 'ਚ ਇੰਝ ਮਨਾਈ ਹੋਲੀ
NEXT STORY