ਦੇਹਰਾਦੂਨ— ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੇਹਰਾਦੂਨ 'ਚ ਹੋਮ ਗਾਰਡ ਅਤੇ ਨਾਗਰਿਕ ਸੁਰੱਖਿਆ ਸਥਾਪਨਾ ਦਿਵਸ 'ਤੇ ਆਯੋਜਿਤ ਪਰੇਡ ਦਾ ਨਿਰੀਖਣ ਕੀਤਾ। ਮੁੱਖਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੇ ਨਾਲ ਹੀ ਆਫਤ ਰਾਹਤ, ਸਵੱਛਤਾ ਮਿਸ਼ਨ, ਵਾਤਾਵਰਣ ਸੁਰੱਖਿਅਣ 'ਚ ਹੋਮਗਾਰਡ ਅਤੇ ਨਾਗਰਿਕ ਸੁਰੱਖਿਆ ਸੰਗਠਨ ਅਹਿਮ ਜ਼ਿੰਮੇਦਾਰੀ ਨਿਭਾਉਂਦੇ ਹਨ। ਇਨ੍ਹਾਂ ਦੇ ਕਲਿਆਣ ਲਈ ਰਾਜ ਸਰਕਾਰ ਪੂਰਾ ਸਹਿਯੋਗ ਕਰੇਗੀ।
ਇਸ ਮੌਕੇ 'ਤੇ ਕਮਾਂਡੈਂਟ ਜਨਰਲ ਵੱਲੋਂ ਮੁੱਖਮੰਤਰੀ ਦੇ ਸਾਹਮਣੇ ਹੋਮਗਾਰਡ ਦੀ ਰਿਪੋਰਟ ਪੇਸ਼ ਕੀਤੀ ਗਈ। ਮੁੱਖਮੰਤਰੀ ਨੇ ਹੋਮ ਗਾਰਡ ਨੂੰ ਪੱਦਕ ਅਤੇ ਤਾਰੀਫ ਪ੍ਰਮਾਣ ਪੱਤਰ ਦਿੱਤੇ ਅਤੇ ਨਾਲ ਹੀ ਮਦਦ ਰਾਸ਼ੀ ਵੀ ਦਿੱਤੀ। ਮੁੱਖਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ 2013 ਦੀ ਆਫਤ ਦੌਰਾਨ ਹੋਮਗਾਰਡ ਵੱਲੋਂ ਆਫਤ ਰਾਹਤ ਕੰਮਾਂ 'ਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਸੀ।
ਮੁੰਬਈ: ਭਿਵੰਡੀ ਦੇ 16 ਗੋਦਾਮਾਂ 'ਚ ਲੱਗੀ ਅੱਗ, 50 ਲੋਕਾਂ ਨੂੰ ਬਚਾਇਆ ਸੁਰੱਖਿਅਤ
NEXT STORY