ਗੁਰੂਗ੍ਰਾਮ- ਦਿੱਲੀ-ਐੱਨਸੀਆਰ ਦੀਆਂ ਲਗਜ਼ਰੀ ਸੁਸਾਇਟੀਆਂ 'ਚੋਂ ਇਕ ਸੈਕਟਰ-65 ਸਥਿਤ ਟਰੰਪ ਟਾਵਰਸ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 36ਵੀਂ ਮੰਜ਼ਿਲ 'ਤੇ ਰਹਿਣ ਵਾਲੇ ਇਕ ਸ਼ਖਸ ਨੇ ਬਿਲਡਰ ਐੱਮ3ਐੱਮ ਗਰੁੱਪ 'ਤੇ ਆਪਣੇ ਹੀ ਘਰ 'ਚ ਬੰਧਕ ਬਣਾਉਣ ਵਰਗੀ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਵਰੁਣ ਸੁਹਾਗ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਤੇ ਐੱਮ3ਐੱਮ ਦੇ ਮਾਲਕ ਪੰਕਜ ਬਾਂਸਲ ਨੂੰ ਭੇਜੇ ਗਏ ਮੈਸੇਜ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ,"ਮੈਂ ਅਪਾਰਟਮੈਂਟ ਨੰਬਰ 36ਸੀ, ਟਰੰਪ ਟਾਵਰਸ ਦਿੱਲੀ ਐੱਨਸੀਆਰ, ਸੈਕਟਰ 65, ਗੁਰੂਗ੍ਰਾਮ ਦਾ ਮਾਲਕ ਹਾਂ। ਮੈਨੂੰ ਬਿਲਡਰ ਐੱਮ3ਐੱਮ ਅਤੇ ਮੈਨੇਜਰ, ਸ਼੍ਰੀ ਪੰਕਜ ਬਾਂਸਲ ਨੇ ਹਾਊਸ ਅਰੈਸਟ (ਘਰ 'ਚ ਨਜ਼ਰਬੰਦ) ਕਰ ਦਿੱਤਾ ਹੈ।" ਵਰੁਣ ਸੁਹਾਗ ਨੇ ਦੱਸਿਆ ਕਿ ਕੰਪਨੀ ਦੇ ਕਰਮਚਾਰੀਆਂ ਨੇ ਡਿਲੀਵਰੀ ਏਜੰਟਾਂ, ਮਹਿਮਾਨਾਂ, ਨਿੱਜੀ ਵਾਹਨਾਂ ਅਤੇ ਸਮਾਨ ਨੂੰ ਉਸ ਦੇ ਫਲੈਟ ਤੱਕ ਜਾਣ ਤੋਂ ਰੋਕ ਦਿੱਤਾ ਹੈ।
ਵਰੁਣ ਸੁਹਾਗ ਦੇ ਅਨੁਸਾਰ, ਉਸ ਨੇ 27 ਅਗਸਤ 2026 ਨੂੰ ਫਲੈਟ ਦਾ ਕਬਜ਼ਾ ਲਿਆ ਸੀ, ਅਤੇ 30 ਅਕਤੂਬਰ ਨੂੰ ਆਪਣਾ ਸਮਾਨ ਸ਼ਿਫਟ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਬਿਲਡਰ ਦੇ ਪ੍ਰਬੰਧਨ ਨੇ ਉਸ ਖ਼ਿਲਾਫ਼ ਦਮਨਕਾਰੀ ਰਵੱਈਆ ਅਪਣਾਇਆ। ਉਸ ਦਾ ਦਾਅਵਾ ਹੈ ਕਿ 36ਵੀਂ ਮੰਜ਼ਿਲ 'ਤੇ ਲਿਫਟ ਕਾਲ ਬਟਨ ਹੀ ਡਿਐਕਟਿਵੇਟ ਕਰ ਦਿੱਤਾ ਸੀ। ਜਿਸ ਲਈ ਉਸ ਦੇ ਪਰਿਵਾਰ ਨੂੰ ਹੇਠਾਂ ਆਉਣ ਜਾਂ ਉੱਪਰ ਜਾਣ ਲਈ ਹਰ ਵਾਰ ਹੈਲਪ ਡੈਸਕ ਨੂੰ ਫੋਨ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਲਿਫ਼ਟ ਆਉਣ 'ਚ 30 ਤੋਂ 40 ਮਿੰਟ ਦਾ ਸਮਾਂ ਲੱਗਦਾ ਹੈ। ਘਰ 'ਚ ਉਸ ਦੀ ਬਜ਼ੁਰਗ ਮਾਂ ਹੈ, ਜੋ ਦਿਲ ਦੀ ਮਰੀਜ਼ ਹੈ ਅਤੇ ਨਾਲ ਹੀ ਉਸ ਦਾ ਇਕ ਸਾਲ ਦਾ ਛੋਟਾ ਬੱਚਾ ਵੀ ਹੈ।
ਐਮਰਜੈਂਸੀ ਸਥਿਤੀ 'ਚ ਲਿਫਟ ਨਾ ਮਿਲਣ ਕਾਰਨ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਦੋਸ਼ ਵੀ ਹੈ ਕਿ ਬਿਲਡਰ ਦੇ ਸਟਾਫ਼ ਨੇ ਉਨ੍ਹਾਂ ਦੇ ਘਰ ਆਉਣ ਵਾਲੇ ਮਹਿਮਾਨਾਂ, ਡਿਲੀਵਰੀ ਏਜੰਟਾਂ, ਸਰਵਿਸ ਸਟਾਫ ਅਤੇ ਇੱਥੇ ਤੱਕ ਕਿ ਉਨ੍ਹਾਂ ਦੀਆਂ ਨਿੱਜੀ ਗੱਡੀਆਂ ਅਤੇ ਜ਼ਰੂਰੀ ਸਾਮਾਨ ਨੂੰ ਵੀ ਕੰਪਲੈਕਸ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਮਾਮਲਾ ਵਾਇਰਲ ਹੋਣ ਤੋਂ ਬਾਅਦ ਤਕਨੀਕੀ ਕਰਮਚਾਰੀਆਂ ਨੇ ਲਿਫਟ ਦੀ ਸਹੂਲਤ ਬਹਾਲ ਕਰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਜਲ ਸੈਨਾ ਨੇ ਸੋਮਾਲੀਆ ਤੱਟ ਤੋਂ 20 ਈਰਾਨੀਆਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ
NEXT STORY