ਹੁਬਲੀ—ਕਰਨਾਟਕ ਦੇ ਹੁਬਲੀ ਸ਼ਹਿਰ ਵਿਖੇ ਪੁਲਸ ਨੇ ਇਕ ਮੌਲਵੀ ਵਲੋਂ ਸ਼ਹਿਰ ਦੇ ਇਕ ਇਲਾਕੇ ਦੀ ਤੁਲਨਾ ਪਾਕਿਸਤਾਨ ਨਾਲ ਕੀਤੇ ਜਾਣ 'ਤੇ ਕੇਸ ਦਰਜ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਮੌਲਵੀ ਦਾ ਕਥਿਤ ਵੀਡੀਓ ਵਾਇਰਲ ਹੋਣ ਪਿੱਛੋਂ ਪੁਲਸ ਨੇ ਮਾਮਲੇ ਦੀ ਨਜ਼ਾਕਤ ਨੂ ੰਸਮਝਦਿਆਂ ਮਾਮਲਾ ਦਰਜ ਕੀਤਾ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਲਵੀ ਅਬਦੁੱਲ ਹਮੀਦ ਨੇ 2 ਦਸੰਬਰ ਨੂੰ ਈਦ ਦੇ ਮੌਕੇ 'ਤੇ ਸ਼ਹਿਰ ਦੇ ਗਣੇਸ਼ਪੇਠ ਇਲਾਕੇ ਦੀ ਤੁਲਨਾ ਪਾਕਿਸਤਾਨ ਨਾਲ ਕਰ ਦਿੱਤੀ। ਵੀਡੀਓ ਵਿਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਗਣੇਸ਼ਪੇਠ ਬਿਲਕੁਲ ਪਾਕਿਸਤਾਨ ਵਰਗਾ ਲਗਦਾ ਹੈ। ਜਿਹੜੇ ਵਿਅਕਤੀ ਪਾਕਿਸਤਾਨ ਨਹੀਂ ਜਾ ਸਕਦੇ, ਉਹ ਗਣੇਸ਼ਪੇਠ ਵਿਖੇ ਆ ਕੇ ਇਸਨੂੰ ਵੇਖ ਸਕਦੇ ਹਨ। ਬਾਅਦ ਵਿਚ ਮੌਲਵੀ ਨੇ ਇਸ ਵਾਦ-ਵਿਵਾਦ ਵਾਲੇ ਬਿਆਨ ਲਈ ਮੁਆਫੀ ਮੰਗ ਲਈ।
'ਭ੍ਰਿਸ਼ਟਾਚਾਰ-ਮੁਕਤ ਭਾਰਤ' ਦਾ ਮੋਦੀ ਸਰਕਾਰ ਦਾ ਨਾਅਰਾ ਖੋਖਲਾ : ਅੰਨਾ
NEXT STORY