ਲਖਨਊ— ਉਤਰ ਪ੍ਰਦੇਸ਼ ਦੇ ਲਖਨਊ ਜ਼ਿਲੇ 'ਚ ਇਕ ਵਾਰ ਫਿਰ ਰਿਸ਼ਤਿਆਂ ਦਾ ਕਤਲ ਹੋਇਆ ਹੈ। ਜਿੱਥੇ ਬੱਚੇ ਨੂੰ ਲੈ ਕੇ ਹੋਏ ਝਗੜੇ 'ਚ ਪਤੀ ਨੇ ਆਪਣੀ ਪਤਨੀ ਦਾ ਗਲਾ ਦਬਾ ਕੇ ਮਾਰ ਦਿੱਤਾ। ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਉਸ ਤੋਂ ਪੁੱਛਗਿਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਮਾਮਲਾ ਥਾਣਾ ਗੁਡੰਬਾ ਦੇ ਕਲਿਆਣਪੁਰ ਇਲਾਕੇ ਦਾ ਹੈ। ਇੱਥੋਂ ਦੇ ਵਾਸੀ ਲਵਕੁਸ਼ ਯਾਦਵ ਪਤਨੀ ਸ਼ਿਵਾਂਗੀ ਸਿੰਘ ਅਤੇ ਇਕ ਬੇਟੇ ਨਾਲ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਿਵਾਂਗੀ ਬਿਹਾਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ 4 ਸਾਲ ਪਹਿਲੇ ਲਵਕੁਸ਼ ਨਾਲ ਹੋਇਆ ਸੀ। ਦੋਵੇਂ ਪਤੀ-ਪਤਨੀ ਬੱਚੇ ਨੂੰ ਲੈ ਕੇ ਝਗੜਾ ਕਰ ਰਹੇ ਸਨ। ਜਿਸ ਦੇ ਚੱਲਦੇ ਗੁੱਸੇ 'ਚ ਆਏ ਪਤੀ ਨੇ ਪਤਨੀ ਦਾ ਗਲਾ ਦਬਾ ਕੇ ਮਾਰ ਦਿੱਤਾ।
ਆਸਪਾਸ ਦੇ ਲੋਕ ਹੰਗਾਮਾ ਦੇਖ ਕੇ ਪੁੱਜੇ। ਉਨ੍ਹਾਂ ਨੇ ਦੇਖਿਆ ਕਿ ਸ਼ਿਵਾਂਗੀ ਮ੍ਰਿਤ ਪਈ ਸੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੇਪਰ ਲੀਕ ਮਾਮਲਾ: ਜਾਵੇਡਕਰ ਦੇ ਘਰ ਦੇ ਬਾਹਰ ਧਾਰਾ 144 ਲਾਗੂ
NEXT STORY