ਮੁੰਬਈ- ਮੱਧ ਮੁੰਬਈ ਦੇ ਆਗ੍ਰੀਪਾਡਾ ਇਲਾਕੇ 'ਚ ਸ਼ੁੱਕਰਵਾਰ ਨੂੰ 19 ਸਾਲਾ ਇਕ ਦਿਹਾੜੀ ਮਜ਼ਬੂਤ ਨੇ ਘਰੇਲੂ ਵਿਵਾਦ ਤੋਂ ਬਾਅਦ ਨਾਬਾਲਗ ਪਤਨੀ ਦਾ ਕਤਲ ਕਰਨ ਮਗਰੋਂ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 5 ਵਜੇ ਆਗ੍ਰੀਪਾਡਾ ਪੁਲਸ ਥਾਣਾ ਖੇਤਰ 'ਚ ਆਉਣ ਵਾਲੀ ਕਾਲਾਪਾਨੀ ਚੌਕੀ ਕੋਲ ਹੋਈ।
ਉਨ੍ਹਾਂ ਦੱਸਿਆ ਕਿ ਮੁਹੰਮਦ ਅਹਿਸਾਨ ਸ਼ੇਖ ਦੀ ਉਸ ਦੀ ਪਤਨੀ ਜੰਨਤ ਨਾਲ ਬਹਿਸ ਹੋਈ, ਜਿਸ ਤੋਂ ਬਾਅਦ ਉਸ ਨੇ ਪਤਨੀ ਦਾ ਗਲ਼ਾ ਵੱਢ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੇਖ ਨੇ ਉਸੇ ਹਥਿਆਰ ਨਾਲ ਖੁਦ 'ਤੇ ਵੀ ਵਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਇਕ ਟੀਮ ਸ਼ੇਖ ਨੂੰ ਕੋਲ ਦੇ ਸਰਕਾਰੀ ਨਾਇਰ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ,''ਮ੍ਰਿਤਕ ਜੋੜਾ ਦਿਹਾੜੀ ਮਜ਼ਦੂਰ ਸੀ। ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਘਟਨਾ ਘਰੇਲੂ ਵਿਵਾਦ ਕਾਰਨ ਹੋਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾਬਾਲਗ ਨਾਲ ਜਬਰ-ਜ਼ਨਾਹ ਮਾਮਲੇ 'ਚ ਵੱਡਾ ਫੈਸਲਾ: ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ
NEXT STORY