ਸਹਾਰਨਪੁਰ— ਉਤਰ ਪ੍ਰਦੇਸ਼ 'ਚ ਸਹਾਰਨਪੁਰ ਦੇ ਦੇਵਬੰਦ ਕੋਤਵਾਲੀ ਖੇਤਰ 'ਚ ਇਕ ਵਿਅਕਤੀ ਨੇ ਸ਼ਰਾਬ ਦਾ ਵਿਰੋਧ ਕਰਨ 'ਤੇ ਆਪਣੀ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ।
ਪੀੜਤਾ ਨੇ ਦੇਵਬੰਦ ਕੋਤਵਾਲੀ ਪੁੱਜ ਕੇ ਲਿਖਿਤ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਪਤੀ ਰੋਜ਼ ਸ਼ਰਾਬ ਪੀਂਦਾ ਹੈ। ਜਿਸ ਦੇ ਕਾਰਨ ਉਹ ਘਰ ਖਰਚ ਲਈ ਕੁਝ ਨਹੀਂ ਦਿੰਦਾ ਸੀ। ਇਸ ਲਈ ਪਤਨੀ ਰੋਜ਼ ਸ਼ਰਾਬ ਪੀਣ ਦਾ ਵਿਰੋਧ ਕਰਦੀ ਸੀ। ਔਰਤ ਦੇ ਵਿਆਹ ਨੂੰ 15 ਸਾਲ ਹੋ ਗਏ ਹਨ। ਔਰਤ ਨੇ ਪੁਲਸ ਥਾਣੇ 'ਚ ਆਪਣੇ ਸ਼ਰਾਬੀ ਪਤੀ ਖਿਲਾਫ ਰਿਪੋਰਟ ਲਿਖ ਕੇ ਨਿਆਂ ਦਵਾਉਣ ਦੀ ਗੁਹਾਰ ਲਗਾਈ ਹੈ। ਪੀੜਤਾ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਹੈ। ਤਲਾਕ ਦਿੱਤੇ ਜਾਣ ਦੇ ਬਾਅਦ ਉਹ ਬੇਘਰ ਹੋ ਗਈ। ਉਸ ਦਾ ਕਹਿਣਾ ਹੈ ਕਿ ਤਲਾਕ ਦੇਣ ਦੇ ਬਾਅਦ ਇਨ੍ਹਾਂ ਬੱਚਿਆਂ ਨੂੰ ਲੈ ਕੇ ਉਹ ਕਿੱਥੇ ਜਾਵੇਗੀ। ਥਾਣਾ ਇੰਚਾਰਜ਼ ਪੰਕਜ਼ ਤਿਆਗੀ ਨੇ ਔਰਤ ਨੂੰ ਹਰ ਸੰਭਵ ਮਦਦ ਅਤੇ ਨਿਆਂ ਦਵਾਉਣ ਦਾ ਭਰੋਸਾ ਦਿੱਤਾ ਹੈ।
CBSE ਪੇਪਰ ਲੀਕ: ਕੇਜਰੀਵਾਲ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ
NEXT STORY