ਨਵੀਂ ਦਿੱਲੀ (ਏਜੰਸੀਆਂ)–ਭਾਰਤ 'ਚ ਲਗਭਗ ਇਕ-ਤਿਹਾਈ ਵਿਆਹੁਤਾ ਔਰਤਾਂ ਪਤੀਆਂ ਦੇ ਹੱਥੋਂ ਹਿੰਸਾ ਦੀਆਂ ਸ਼ਿਕਾਰ ਹਨ ਅਤੇ ਕਈ ਔਰਤਾਂ ਨੂੰ ਪਤੀ ਵੱਲੋਂ ਕੀਤੀ ਜਾਣ ਵਾਲੀ ਮਾਰਕੁੱਟ ਤੋਂ ਕੋਈ ਇਤਰਾਜ਼ ਨਹੀਂ ਹੈ। ਇਕ ਅਧਿਐਨ ਨੇ ਆਪਣੇ ਵਿਸ਼ਲੇਸ਼ਣ 'ਚ ਇਹ ਗੱਲ ਕਹਿੰਦੇ ਹੋਏ ਲਿੰਗੀ ਆਧਾਰ ’ਤੇ ਹਿੰਸਾ ਨੂੰ ਦੇਸ਼ ਦੀ ਸਭ ਤੋਂ ਵੱਡੀ ਚਿੰਤਾ ’ਚੋਂ ਇਕ ਦੱਸਿਆ ਹੈ।
27 ਫੀਸਦੀ ਔਰਤਾਂ ਨੇ ਬਰਦਾਸ਼ਤ ਕੀਤੀ ਹਿੰਸਾ
ਵਡੋਦਰਾ ਦੇ ਗੈਰ ਸਰਕਾਰੀ ਸੰਗਠਨ ‘ਸਹਿਜ’ ਨੇ ਈਕਵਲ ਮੀਜਰਸ 2030 ਨਾਲ ਮਿਲ ਕੇ ਇਹ ਅਧਿਐਨ ਕੀਤਾ ਹੈ। ਈਕਵਲ ਮੀਜਰਸ ਸਿਵਲ ਸੋਸਾਇਟੀ ਅਤੇ ਨਿੱਜੀ ਖੇਤਰ ਦੇ ਸੰਗਠਨਾਂ ਦੀ ਬ੍ਰਿਟੇਨ ਨਾਲ ਸੰਸਾਰਿਕ ਹਿੱਸੇਦਾਰੀ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ 4 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸਹਿਜ ਨੇ ਇਕ ਰਿਪੋਰਟ 'ਚ ਕਿਹਾ ਕਿ 15 ਤੋਂ 49 ਸਾਲ ਦੀ ਉਮਰ ਵਰਗ ਦੀਆਂ ਔਰਤਾਂ ’ਚ ਲਗਭਗ 27 ਫੀਸਦੀ ਨੇ 15 ਸਾਲ ਦੀ ਉਮਰ ਤੋਂ ਹੀ ਹਿੰਸਾ ਬਰਦਾਸ਼ਤ ਕੀਤੀ ਹੈ।
ਭੇਦਭਾਵ ਦਾ ਸਾਹਮਣਾ
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਪਾਸੇ ਤਾਂ ਭਾਰਤ ’ਚ ਆਰਥਿਕ ਵਿਕਾਸ ਦੀ ਦਰ ਚੰਗੀ ਹੈ, ਉਥੇ ਹੀ ਦੂਜੇ ਪਾਸੇ ਉਹ ਜਾਤ, ਵਰਗ ਅਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਮਾਨ ਵਿਕਾਸ ਹਾਸਲ ਕਰਨ ’ਚ ਬਹੁਤ ਪਿੱਛੇ ਹਨ। ਸਹਿਜ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤ ’ਚ ਵਿਆਹੁਤਾ ਔਰਤਾਂ ’ਚੋਂ ਲਗਭਗ ਇਕ ਤਿਹਾਈ ਔਰਤਾਂ ਪਤੀ ਦੇ ਹੱਥੋਂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਹਨ ਅਤੇ ਕਈ ਔਰਤਾਂ ਪਤੀ ਦੇ ਹੱਥੋਂ ਮਾਰਕੁੱਟ ਨੂੰ ਸਵੀਕਾਰ ਕਰ ਚੁੱਕੀਆਂ ਹਨ।
ਰੈੱਡ ਅਲਰਟ : ਚੱਕਰਵਾਤੀ ਤੂਫਾਨ 'ਗਾਜਾ' ਇਨ੍ਹਾਂ ਇਲਾਕਿਆਂ ’ਚ ਲਿਆ ਸਕਦਾ ਤਬਾਹੀ
NEXT STORY