ਨਵੀਂ ਦਿੱਲੀ— ਦਿੱਲੀ ਦੀ ਨੰਦ ਨਗਰੀ 'ਚ ਪਤੀ ਵਲੋਂ ਡਿਨਰ ਬਾਹਰ ਕਰਨ ਤੋਂ ਨਾਰਾਜ਼ ਪਤਨੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਉਸ ਕੋਲੋਂ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਨੂੰ ਪਤਾ ਲੱਗਾ ਹੈ ਕਿ ਪਤੀ-ਪਤਨੀ 'ਚ ਬਹੁਤ ਚੰਗੇ ਸੰਬੰਧ ਸਨ। ਇਸ ਘਟਨਾ ਨਾਲ ਪਤੀ ਰਾਮਕਿਸ਼ਨ ਬਹੁਤ ਦੁਖੀ ਹੈ। ਨੰਦ ਨਗਰੀ ਪੁਲਸ ਅਨੁਸਾਰ ਸੰਗੀਤਾ ਈ-ਬਲਾਕ, ਨੰਦ ਨਗਰੀ 'ਚ ਪਤੀ ਰਾਮਕਿਸ਼ਨ ਅਤੇ ਹੋਰ ਪਰਿਵਾਰ ਵਾਲਿਆਂ ਨਾਲ ਰਹਿੰਦੀ ਸੀ। ਰਾਮਕਿਸ਼ਨ ਪ੍ਰਾਈਵੇਟ ਨੌਕਰੀ ਕਰਦਾ ਹੈ। ਐਤਵਾਰ ਸ਼ਾਮ ਸੰਗੀਤਾ ਨੇ ਪਤੀ ਲਈ ਖਾਣਾ ਬਣਾਇਆ ਪਰ ਕਿਸੇ ਗੱਲ 'ਤੇ ਦੋਹਾਂ ਦਰਮਿਆਨ ਕਾਫ਼ੀ ਬਹਿਸ ਹੋ ਗਈ। ਮਾਮੂਲੀ ਕਹਾਸੁਣੀ ਹੋਣ ਤੋਂ ਬਾਅਦ ਰਾਮਕਿਸ਼ਨ ਬਾਹਰ ਚੱਲਾ ਗਿਆ। ਰਾਤ ਨੂੰ ਉਸ ਨੇ ਖਾਣਾ ਵੀ ਬਾਹਰ ਖਾ ਲਿਆ।
ਦੇਰ ਰਾਤ ਪਤੀ ਘਰ ਪਹੁੰਚਿਆ ਤਾਂ ਪਤਨੀ ਨੇ ਖਾਣਾ ਖਾਣ ਦੀ ਜਿੱਦ ਕੀਤੀ ਪਰ ਉਸ ਨੇ ਦੱਸ ਦਿੱਤਾ ਕਿ ਉਹ ਬਾਹਰੋਂ ਖਾਣਾ ਖਾ ਕੇ ਆਇਆ ਹੈ। ਇਸੇ ਗੱਲ 'ਤੇ ਦੋਹਾਂ ਦਰਮਿਆਨ ਦੁਬਾਰਾ ਬਹਿਸ ਹੋ ਗਈ। ਇਸ ਤੋਂ ਬਾਅਦ ਪਤੀ-ਪਤਨੀ ਸੌਂ ਗਏ। ਅਗਲੀ ਸਵੇਰ ਜਦੋਂ ਰਾਮਕਿਸ਼ਨ ਸੌਂ ਕੇ ਉੱਠਿਆ ਤਾਂ ਦੇਖਿਆ ਕਿ ਸੰਗੀਤਾ ਪੱਖੇ ਨਾਲ ਲਟਕ ਰਹੀ ਸੀ।
ਭਰਾ ਨੇ ਚੋਰੀ ਕੀਤੇ ਵਿਆਹ ਦੇ ਲੱਡੂ ਤਾਂ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ
NEXT STORY