ਅਹਿਮਦਾਬਾਦ—ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਅੱਜ ਭਾਵ ਮੰਗਲਵਾਰ ਗੁਜਰਾਤ ਦੇ ਭਾਵਨਗਰ ਜ਼ਿਲੇ 'ਚ ਅਚਾਨਕ ਐਮਰਜੈਂਸੀ ਲੈਡਿੰਗ ਕਰਵਾਉਣੀ ਪਈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸੂਰਤ ਤੋਂ ਜਾਮਨਗਰ ਲਈ ਉਡਾਣ ਭਰੇ ਹਵਾਈ ਫੌਜ ਦੇ ਹੈਲੀਕਾਪਟਰ 'ਚ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਉਤਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਹੈਲੀਕਾਪਟਰ 'ਚ ਸਵਾਰ ਸਾਰੇ ਚਾਲਕ ਦਲ ਦੇ 9 ਮੈਂਬਰ ਸੁਰੱਖਿਅਤ ਹਨ।
ਦੱਸ ਦੇਈਏ ਕਿ ਦੱਖਣੀ-ਪੱਛਮੀ ਹਵਾਈ ਕਮਾਨ (ਐੱਸ. ਡਬਲਿਊ. ਏ. ਸੀ.) ਦੇ ਇਸ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਸੂਰਤ ਜ਼ਿਲੇ ਦੇ ਮੰਗਰੋਲ ਤਾਲੁਕਾ 'ਚ ਹੜ੍ਹ ਗ੍ਰਸਤ ਇਲਾਕਿਆਂ 'ਚ ਬਚਾਅ ਮੁਹਿੰਮ 'ਚ ਲਗਾਇਆ ਗਿਆ ਸੀ। ਇਸ ਦੌਰਾਨ ਲਗਭਗ 58 ਲੋਕਾਂ ਨੂੰ ਬਚਾਇਆ ਗਿਆ ਸੀ।
ਉਨਾਵ ਕੇਸ: ਪੀੜਤਾ ਦੀ ਹਾਲਤ ਗੰਭੀਰ, ਮਾਂ ਨੂੰ ਮਿਲੀ ਸਵਾਤੀ ਮਾਲੀਵਾਲ
NEXT STORY