ਨਵੀਂ ਦਿੱਲੀ (ਏਜੰਸੀ)- ਪਿਤਾ ਨੂੰ ਕੈਂਸਰ ਕਾਰਨ ਗੁਆਉਣ ਦੇ ਦੁੱਖ ਨੇ ਸੋਨਲ ਗੋਇਲ ਨੂੰ ਸਮਾਜ 'ਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਤ੍ਰਿਪੁਰਾ ਕੈਡਰ ਦੀ 43 ਸਾਲਾ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਗੋਇਲ ਨੇ ਕੈਂਸਰ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਨਜ਼ਾਨੀਆ 'ਚ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ 'ਤੇ ਤਿਰੰਗਾ ਲਹਿਰਾਇਆ। ਸਾਲ 2008 ਬੈਚ ਦੀ ਆਈਏਐੱਸ ਅਧਿਕਾਰੀ ਗੋਇਲ 2 ਅਕਤੂਬਰ ਨੂੰ ਕਿਲੀਮੰਜਾਰੋ ਦੇ ਤਿੰਨ ਅਧਿਕਾਰਤ ਸਿਖਰ ਬਿੰਦੂਆਂ 'ਚੋਂ ਇਕ, 5,756 ਮੀਟਰ (18,885 ਫੁੱਟ) ਉੱਚੇ ਸਟੈਲਾ ਪੁਆਇੰਟ 'ਤੇ ਪਹੁੰਚੀ।
ਕਿਲੀਮੰਜਾਰੋ 5,895 ਮੀਟਰ (19,341 ਫੁੱਟ) ਉੱਚਾ ਸ਼ਾਂਤ ਜਵਾਲਾਮੁਖੀ ਪਰਬਤ ਹੈ। ਇਹ ਅਫਰੀਕਾ ਦਾ ਸਭ ਤੋਂ ਉੱਚਾ ਪਹਾੜ ਅਤੇ ਦੁਨੀਆ ਦਾ ਸਭ ਤੋਂ ਉੱਚਾ ਸਿੰਗਲ ਪਰਬਤ ਮੰਨਿਆ ਜਾਂਦਾ ਹੈ। ਸੋਨਲ ਗੋਇਲ ਨੇ ਕਿਲੀਮੰਜਾਰੋ ਦੀ ਚੋਟੀ 'ਤੇ ਪਹੁੰਚਣ ਲਈ ਬਹੁਤ ਮੁਸ਼ਕਲ 'ਲੇਮੋਸ਼ੋ ਰਸਤਾ' ਚੁਣਿਆ ਅਤੇ 8 ਦਿਨਾਂ 'ਚ ਆਪਣੀ ਮੁਹਿੰਮ ਪੂਰੀ ਕੀਤੀ। ਭਾਰਤ, ਅਮਰੀਕਾ ਅਤੇ ਕੈਨੇਡਾ ਦੇ ਪਰਬਤਾਰੋਹੀਆਂ ਵਾਲੇ 10 ਮੈਂਬਰੀ ਦਲ 'ਚ ਉਹ ਇਕਲੌਤੀ ਮਹਿਲਾ ਪਰਬਤਾਰੋਹੀ ਸੀ। ਇਸ ਮੁਹਿੰਮ ਰਾਹੀਂ, ਉਸ ਨੇ ਕੈਂਸਰ ਦੀ ਰੋਕਥਾਮ, ਸਿਹਤਮੰਦ ਜੀਵਨ ਸ਼ੈਲੀ ਅਤੇ ਨਸ਼ਾ ਮੁਕਤ ਭਾਰਤ ਦਾ ਸੰਦੇਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ।
ਸੋਨਲ ਨੇ ਮੁਹਿੰਮ ਤੋਂ ਆਉਣ ਤੋਂ ਬਾਅਦ ਕਿਹਾ,"24 ਅਕਤੂਬਰ 2023 ਨੂੰ, ਮੈਂ ਆਪਣੇ ਪਿਤਾ ਨੂੰ ਕੈਂਸਰ ਨਾਲ ਗੁਆ ਦਿੱਤਾ ਸੀ।" ਉਨ੍ਹਾਂ ਦੇ ਦਿਹਾਂਤ ਨਾਲ ਮੇਰੀ ਜ਼ਿੰਦਗੀ 'ਚ ਇਕ ਖਾਲੀਪਣ ਆ ਗਿਆ ਪਰ ਇਸ ਘਟਨਾ ਨੇ ਮੇਰੇ ਨਿੱਜੀ ਦੁੱਖ ਨੂੰ ਇਕ ਅਰਥਪੂਰਨ ਸਮਾਜਿਕ ਵਚਨਬੱਧਤਾ 'ਚ ਬਦਲਣ ਦੇ ਮੇਰੇ ਇਰਾਦੇ ਨੂੰ ਮਜ਼ਬੂਤ ਕੀਤਾ।" ਉਸ ਨੇ ਅੱਗੇ ਕਿਹਾ,"ਮੈਂ ਕੈਂਸਰ ਦੀ ਰੋਕਥਾਮ, ਸਮੇਂ ਸਿਰ ਜਾਂਚ ਅਤੇ ਇਕ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਦਾ ਫੈਸਲਾ ਕੀਤਾ, ਤਾਂ ਜੋ ਸਮੇਂ ਸਿਰ ਡਾਕਟਰੀ ਸਲਾਹ ਅਤੇ ਜਾਣਕਾਰੀ ਪ੍ਰਾਪਤ ਕਰਕੇ ਹੋਰ ਪਰਿਵਾਰਾਂ ਨੂੰ ਇਸ ਅਸਹਿ ਦਰਦ ਤੋਂ ਬਚਾਇਆ ਜਾ ਸਕੇ।"
2 ਅਕਤੂਬਰ ਨੂੰ ਜਦੋਂ ਸੋਨਲ ਮਾਊਂਟ ਕਿਲੀਮੰਜਾਰੋ ਦੇ 'ਸਟੈਲਾ ਪੁਆਇੰਟ' ਪਹੁੰਚੀ, ਤਾਂ ਉਸ ਨੇ ਉੱਥੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਨਾਲ-ਨਾਲ ਕੈਂਸਰ ਜਾਗਰੂਕਤ ਨਾਲ ਜੁੜੇ ਪੋਸਟਰ ਅਤੇ 'ਡਰੈੱਗ ਨਹੀਂ ਡ੍ਰੀਮਸ ਚੁਣੋ' ਦੇ ਨਾਅਰੇ ਪ੍ਰਦਰਸ਼ਿਤ ਕੀਤੇ। ਇਸ ਤੋਂ ਪਹਿਲਾਂ ਉਸ ਨੇ ਇਸ ਸਾਲ ਮਈ 'ਚ ਆਪਣੇ ਐਵਰੈਸਟ ਬੇਸ ਕੈਂਪ ਟ੍ਰੈਕ ਦੌਰਾਨ ਇਸ ਜਾਗਰੂਕਤਾ ਲਈ ਮੁਹਿੰਮ ਚਲਾਈ ਸੀ। ਸੋਨਲ ਗੋਇਲ ਨੂੰ ਇਹ ਉਪਲਬਧੀ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ ਸੇਵਾ ਨਿਭਾ ਰਹੀ ਮਹਿਲਾ ਆਈਏਐੱਸ ਅਧਿਕਾਰੀ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਣੋ ਅਖਬਾਰ ਵੰਡਦੇ-ਵੰਡਦੇ ਡਾ. ਅਬਦੁਲ ਕਲਾਮ ਨੇ ਕਿਵੇਂ ਤੈਅ ਕੀਤਾ ਦੇਸ਼ ਦੇ ਰਾਸ਼ਟਰਪਤੀ ਦਾ ਸਫ਼ਰ
NEXT STORY