ਮੇਰਠ — ਦੀਵਾਲੀ ਦੇ ਨੇੜੇ-ਤੇੜੇ ਕਈ ਲੋਕ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਦੈਵੀ ਸ਼ਕਤੀਆਂ ਅਤੇ ਕਾਲੇ ਇਲਮ ਨੂੰ ਹਾਸਲ ਕਰਨ ਲਈ ਤਾਂਤਰਿਕ ਆਪਣੀ ਜਾਨ ਵੀ ਦਾਅ ’ਤੇ ਲਗਾ ਦਿੰਦੇ ਹਨ। ਮੇਰਠ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਿੱਥੇ ਸਰੂਰਪੁਰ ਇਲਾਕੇ ’ਚ ਤਾਂਤਰਿਕ ਸੁਦੇਸ਼ ਨੇ ਰਿੱਧੀ-ਸਿੱਧੀ ਪ੍ਰਾਪਤ ਕਰਨ ਲਈ ਮੰਦਰ ਦੇ ਸਾਹਮਣੇ ਆਪਣੀ ਗਰਦਨ ਮਿੱਟੀ ’ਚ ਦੱਬ ਲਈ। ਘਰ ਪਰਤ ਰਹੇ ਕੁਝ ਬੱਚੇ ਉਸ ਨੂੰ ਦੇਖ ਕੇ ਡਰ ਗਏ ਅਤੇ ਦੌੜ ਗਏ। ਇਸ ਦੌਰਾਨ ਕਿਸੇ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਮੌਕੇ ’ਤੇ ਪੁਲਸ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਹ ਨੌਜਵਾਨ ਤਾਂਤਰਿਕ ਬੁਰੀ ਤਰ੍ਹਾਂ ਤੜਫ ਰਿਹਾ ਸੀ। ਪੁਲਸ ਨੇ ਤੁਰੰਤ ਮਿੱਟੀ ਹਟਾ ਕੇ ਉਸ ਦਾ ਸਿਰ ਟੋਏ ’ਚੋਂ ਬਾਹਰ ਕੱਢਿਆ। ਬਾਹਰ ਨਿਕਲਦੇ ਹੀ ਉਸ ਦੀ ਜਾਨ ’ਚ ਜਾਨ ਆਈ। ਪੁਲਸ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਾਇਆ ਅਤੇ ਦੁਬਾਰਾ ਅਜਿਹਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਅਕਸਰ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ।
ਕਿਸ਼ਤਵਾੜ ’ਚੋਂ ਹਥਿਆਰ ਅਤੇ ਧਮਾਕਾਖੇਜ਼ ਪਦਾਰਥ ਬਰਾਮਦ
NEXT STORY