ਨਵੀਂ ਦਿੱਲੀ (ਏਜੰਸੀ) - ਭਾਰਤ ’ਚ 2030 ਤੱਕ ਬਾਲ ਵਿਆਹ ਪ੍ਰਥਾ ਖਤਮ ਕਰਨ ਦਾ ਟੀਚਾ ਨੇੜੇ ਆ ਰਿਹਾ ਹੈ, ਇਸ ਦੇ ਬਾਵਜੂਦ ਦੁਨੀਆ ਦੀ ਹਰ 3 ’ਚੋਂ ਇਕ ‘ਬਾਲਿਕਾ ਵਧੂ’ ਭਾਰਤੀ ਹੈ ਅਤੇ ਦੇਸ਼ ’ਚ ਹਰ 5 ’ਚੋਂ ਇਕ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ ਘਰ ਹੀ ਮਾਰ'ਤਾ ਡਾਕਾ
ਯੂਨੀਸੈਫ਼ (UNICEF) ਦੀ ਭਾਰਤ ਪ੍ਰਤੀਨਿਧੀ ਸਿੰਥੀਆ ਮੈਕਕੈਫਰੀ ਨੇ ਕਿਹਾ, ‘‘ਇਸ ਸਾਲ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਦਾ ਥੀਮ-‘ਬਾਲ ਵਿਆਹ ਖਤਮ ਕਰੋ ਅਤੇ ਲੜਕੀਆਂ ਦੇ ਅਧਿਕਾਰਾਂ ’ਚ ਨਿਵੇਸ਼ ਕਰੋ’-ਅੱਲ੍ਹੜ ਉਮਰ ਦੌਰਾਨ ਲਗਾਤਾਰ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹੈ, ਤਾਂ ਜੋ ਲੜਕੀਆਂ ਸਕੂਲ ਨਾ ਛੱਡਣ, ਸਿਹਤਮੰਦ ਅਤੇ ਸੁਰੱਖਿਅਤ ਰਹਿਣ, ਉਨ੍ਹਾਂ ’ਚ ਹੁਨਰ ਵਿਕਾਸ ਹੋਵੇ, ਉਹ ਮੌਕਿਆਂ ਦਾ ਲਾਭ ਉਠਾਉਣ ਅਤੇ ਖੁਦ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ’ਚ ਆਪਣਾ ਪੱਖ ਰੱਖ ਸਕਣ।’’
ਇਹ ਵੀ ਪੜ੍ਹੋ : ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ
ਯੂਨੀਸੈਫ਼ ਦੇ ਅੰਕੜਿਆਂ ਮੁਤਾਬਕ, ਭਾਰਤ ’ਚ 20 ਤੋਂ 24 ਸਾਲ ਦੀ ਉਮਰ ਵਰਗ ’ਚ ਸ਼ਾਮਲ 22.4 ਕਰੋੜ ਤੋਂ ਜ਼ਿਆਦਾ ਮੁਟਿਆਰਾਂ ਦਾ ਵਿਆਹ ਉਨ੍ਹਾਂ ਦੇ ਬਾਲਗ ਹੋਣ ਤੋਂ ਪਹਿਲਾਂ ਹੋ ਗਿਆ ਸੀ। ਅੰਕੜਿਆਂ ਅਨੁਸਾਰ, ਇਨ੍ਹਾਂ ’ਚੋਂ 9 ਕਰੋੜ ਤੋਂ ਜ਼ਿਆਦਾ ਮੁਟਿਆਰਾਂ ਦਾ ਵਿਆਹ 15 ਸਾਲ ਤੋਂ ਘੱਟ ਉਮਰ ’ਚ ਹੀ ਕਰ ਦਿੱਤਾ ਗਿਆ ਸੀ। ਯੂਨੀਸੈਫ਼ ਦਾ ਅੰਦਾਜ਼ਾ ਹੈ ਕਿ ਦੁਨੀਆ ’ਚ ਹਰ 3 ਸਕਿੰਟ ’ਚ ਇਕ ਲੜਕੀ ਦਾ ਵਿਆਹ ਹੁੰਦਾ ਹੈ ਅਤੇ ਅਜਿਹੇ ਵਿਆਹਾਂ ਦੀ ਗਿਣਤੀ ਹਰ ਦਿਨ 1,500 ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
5 ਸੂਬਿਆਂ ’ਚ ਬਾਲ ਵਿਆਹ ਸਭ ਤੋਂ ਵੱਧ
ਯੂਨੀਸੈਫ਼ ਅਤੇ ਸਰਕਾਰ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਹੋਣ ਵਾਲੇ ਕੁੱਲ ਬਾਲ ਵਿਆਹਾਂ ’ਚੋਂ ਅੱਧੇ ਤੋਂ ਵੱਧ 5 ਸੂਬਿਆਂ-ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼-’ਚ ਹੁੰਦੇ ਹਨ। ਅੰਕੜਿਆਂ ਅਨੁਸਾਰ, ਬਾਲ ਵਿਆਹ ’ਤੇ ਲਗਾਮ ਲਾਉਣ ਦੇ ਮਾਮਲੇ ’ਚ ਕੇਰਲਮ ਅਤੇ ਲਕਸ਼ਦੀਪ ਚੰਗੀ ਤਰੱਕੀ ਕਰ ਰਹੇ ਹਨ। ਭਾਰਤ ’ਚ ਬਾਲ ਵਿਆਹ ਦੀ ਦਰ 1996 ’ਚ 50 ਫੀਸਦੀ ਤੋਂ ਵੱਧ ਸੀ, ਜੋ ਹੁਣ ਘਟ ਕੇ ਲੱਗਭਗ 20 ਫੀਸਦੀ ਰਹਿ ਗਈ ਹੈ, ਫਿਰ ਵੀ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰੀ ਔਸਤ ਨੂੰ ਦੇਖ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ, ਕਿਉਂਕਿ ਕੁਝ ਸੂਬਿਆਂ ’ਚ ਇਹ ਸਮੱਸਿਆ ਕਿਤੇ ਵੱਧ ਗੰਭੀਰ ਹੈ।
ਇਹ ਵੀ ਪੜ੍ਹੋ : 20 ਫੁੱਟ ਡੂੰਘੇ ਡਰੇਨ 'ਚ ਡਿੱਗੀ ਕੁੜੀ, ਪਈਆਂ ਭਾਜੜਾਂ, ਅਹਿਮਦਾਬਾਦ 'ਚ ਬਚਾਅ ਕਾਰਜ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਸੁਪਰੀਮ ਕੋਰਟ ਤੱਕ ਮਾਰਚ ਕਰੇਗਾ ਪੂਰਾ ਭਾਰਤ : ਰਾਹੁਲ ਗਾਂਧੀ
NEXT STORY