ਨਵੀਂ ਦਿੱਲੀ - ਦੇਸ਼ ਵਿਚ ਸ਼ਨੀਵਾਰ ਨੂੰ ਸਵੇਰੇ 9 ਵਜੇ ਤੱਕ ਇਕ ਦਿਨ ਵਿਚ ਕੋਵਿਡ-19 ਨਾਲ ਰਿਕਾਰਡ 265 ਲੋਕਾਂ ਦੀ ਮੌਤ ਹੋਈ ਅਤੇ 7964 ਨਵੇਂ ਮਾਮਲੇ ਸਾਹਮਣੇ ਆਏ। ਭਾਰਤ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਵਿਚ 9ਵੇਂ ਨੰਬਰ 'ਤੇ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਕੋਵਿਡ-19 ਦੇ ਮਾਮਲੇ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਭਾਰਤ ਵਿਚ ਵਧ ਰਹੇ ਹਨ।
28 ਫੀਸਦੀ ਮਰੀਜ਼ ਬਿਨਾਂ ਲੱਛਣ ਵਾਲੇ
ਭਾਰਤ ਵਿਚ 22 ਜਨਵਰੀ ਤੋਂ ਲੈ ਕੇ 30 ਅਪ੍ਰੈਲ ਤੱਕ ਕੋਵਿਡ-19 ਤੋਂ ਪ੍ਰਭਾਵਿਤ ਹੋਏ ਕੁਲ 40,184 ਮਰੀਜ਼ਾਂ ਵਿਚ ਘਟੋਂ-ਘੱਟ 28 ਫੀਸਦੀ ਬਿਨਾਂ ਲੱਛਣ ਵਾਲੇ ਰੋਗੀ ਸਨ। ਅਜਿਹੇ ਵਿਚ ਕੰਮ ਜਾਂ ਬਿਨਾਂ ਲੱਛਣ ਵਾਲੇ ਮਰੀਜ਼ਾਂ ਤੋਂ ਕੋਰੋਨਾਵਾਇਰਸ ਫੈਲਣ ਦੀ ਚਿੰਤਾ ਪੈਦਾ ਹੋ ਗਈ ਹੈ।
ਕੋਰੋਨਾ ਵਿਰੁੱਧ ਸਵੀਡਨ ਮਾਡਲ ਅਪਣਾ ਰਹੀ ਬੰਗਾਲ ਸਰਕਾਰ
NEXT STORY