ਨਵੀਂ ਦਿੱਲੀ : ਜਾਪਾਨ ਦੇ ਪ੍ਰਮੁੱਖ ਟ੍ਰੇਡਿੰਗ ਹਾਊਸ ਮਾਰੂਬੇਨੀ ਦੇ ਪ੍ਰਧਾਨ ਅਤੇ ਸੀ.ਈ.ਓ. ਮਾਸਾਯੁਕੀ ਓਮੋਤੋ ਅਨੁਸਾਰ ਦੱਖਣੀ ਏਸ਼ੀਆਈ ਦੇਸ਼ ਭਾਰਤ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦਾ ਪੂਰਾ ਲਾਹਾ ਲੈਣ ਲਈ ਕੰਪਨੀ ਨੂੰ ਆਪਣੇ ਭਾਰਤੀ ਕਾਰੋਬਾਰ ਨੂੰ ਅਗਲੇ 10 ਸਾਲਾਂ ਦੇ ਅੰਦਰ ਮੌਜੂਦਾ ਆਕਾਰ ਨਾਲੋਂ 10 ਗੁਣਾ ਵਧਾਉਣ ਦੀ ਲੋੜ ਹੈ। ਮਾਰੂਬੇਨੀ ਦੇ ਮੁਖੀ ਮਾਸਾਯੁਕੀ ਓਮੋਤੋ ਨੇ ਭਾਰਤੀ ਬਾਜ਼ਾਰ ਦੀ ਵਿਸ਼ਾਲ ਆਰਥਿਕ ਸਮਰੱਥਾ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਵਿਕਾਸ ਦੀਆਂ ਸੰਭਾਵਨਾਵਾਂ ਦੇ ਮਾਮਲੇ ਵਿੱਚ ਭਾਰਤ ਕੰਪਨੀ ਲਈ ਅਗਲਾ 'ਉੱਤਰੀ ਅਮਰੀਕਾ' ਸਾਬਤ ਹੋ ਸਕਦਾ ਹੈ।
4 ਮਹੀਨਿਆਂ ਦੇ ਉੱਚੇ ਪੱਧਰ 'ਤੇ ਘਰੇਲੂ ਮੰਗ 'ਚ ਸੁਧਾਰ ਨਾਲ ਭਾਰਤ ਦਾ ਸੇਵਾ ਖੇਤਰ
NEXT STORY