ਨਵੀਂ ਦਿੱਲੀ, (ਭਾਸ਼ਾ)– ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦੋਵਾਂ ਦੇਸ਼ਾਂ ਦਰਮਿਆਨ ਵਧਦੇ ਖਿਚਾਅ ਨੂੰ ਧਿਆਨ ਵਿਚ ਰੱਖਦਿਆਂ ਬੁੱਧਵਾਰ ਇਥੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸਿੰਗਲਾ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਦੋਪਾਸੜ ਮੁੱਦਿਆਂ ’ਤੇ ਚਰਚਾ ਕੀਤੀ।
ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਿਸਾਰੀਆ ਅਤੇ ਰਾਜਨਾਥ ਦਰਮਿਆਨ 20 ਮਿੰਟ ਗੱਲਬਾਤ ਹੋਈ। ਇਸ ਦੌਰਾਨ ਪੁਲਵਾਮਾ ਦਾ ਅੱਤਵਾਦੀ ਹਮਲਾ ਪ੍ਰਮੁੱਖਤਾ ਨਾਲ ਉਠਿਆ। ਸਰਕਾਰ ਨੇ ਵਿਚਾਰ-ਵਟਾਂਦਰੇ ਲਈ ਬਿਸਾਰੀਆ ਨੂੰ ਦਿੱਲੀ ਸੱਦਿਆ ਹੈ।
ਦੂਜੇ ਦਿਨ ਵੀ ਨੌਸ਼ਹਿਰਾ ਦੀਆਂ ਮੂਹਰਲੀਆਂ ਚੌਕੀਆਂ ’ਤੇ ਪਾਕਿ ਨੇ ਕੀਤੀ ਗੋਲਾਬਾਰੀ
NEXT STORY