ਨਵੀਂ ਦਿੱਲੀ- ਭਾਰਤੀ ਰੇਲਵੇ ਬ੍ਰਾਡ ਗੇਜ ਰੇਲਵੇ ਲਾਈਨਾਂ ਦੇ ਬਿਜਲੀਕਰਨ ਨੂੰ ਮਿਸ਼ਨ-ਅਧਾਰਿਤ ਰਫਤਾਰ ਨਾਲ ਅੱਗੇ ਵਧਾ ਰਿਹਾ ਹੈ, ਜਿਸ ਨਾਲ ਇਸ ਦੇ ਕੁੱਲ ਬ੍ਰੌਡ ਗੇਜ ਨੈੱਟਵਰਕ ਦਾ ਲਗਭਗ 97 ਫੀਸਦੀ ਬਿਜਲੀਕਰਨ ਹੋ ਗਿਆ ਹੈ, ਕੇਂਦਰੀ ਰੇਲ, ਸੂਚਨਾ, ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ ਵਿਚ ਇਕ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ।
ਵੈਸ਼ਨਵ ਨੇ ਕਿਹਾ ਕਿ 2014-15 ਤੋਂ ਬ੍ਰੌਡ ਗੇਜ ਨੈੱਟਵਰਕ ਦੇ ਲਗਭਗ 45,200 ਰੂਟ ਕਿਲੋਮੀਟਰ ਦਾ ਬਿਜਲੀਕਰਨ ਕੀਤਾ ਗਿਆ ਹੈ। ਬਿਜਲੀਕਰਨ ਦੀ ਰਫ਼ਤਾਰ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਜਿੱਥੇ 2004-14 ਦੌਰਾਨ ਲਗਭਗ 1.42 ਕਿਲੋਮੀਟਰ ਦਾ ਬਿਜਲੀਕਰਨ ਹੋ ਰਿਹਾ ਸੀ, ਉੱਥੇ ਹੀ 2023-24 ਵਿਚ ਇਹ ਵੱਧ ਕੇ 19.7 ਕਿਲੋਮੀਟਰ ਪ੍ਰਤੀ ਦਿਨ ਹੋ ਗਿਆ ਹੈ। ਉਨ੍ਹਾਂ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਇਲੈਕਟ੍ਰਿਕ ਟ੍ਰੈਕਸ਼ਨ ਨਾ ਸਿਰਫ ਵਾਤਾਵਰਣ ਲਈ ਵਧੇਰੇ ਅਨੁਕੂਲ ਹੈ ਬਲਕਿ ਡੀਜ਼ਲ ਟ੍ਰੈਕਸ਼ਨ ਦੇ ਮੁਕਾਬਲੇ ਲਗਭਗ 70 ਫ਼ੀਸਦੀ ਵਧੇਰੇ ਕਿਫ਼ਾਇਤੀ ਵੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਟਰੇਨ ਸੰਚਾਲਨ ਲਈ ਭਰੋਸੇਮੰਦ ਬਿਜਲੀ ਸਪਲਾਈ ਯਕੀਨੀ ਕੀਤੀ ਗਈ ਹੈ।
ਵੈਸ਼ਣਵ ਨੇ ਕਿਹਾ ਕਿ ਰੇਲਵੇ ਦਾ ਟੀਚਾ ਗ੍ਰੀਨ ਰੇਲਵੇ ਦੇ ਖੇਤਰ ਵਿਚ ਦੁਨੀਆ ਵਿਚ ਮੋਹਰੀ ਬਣੇ ਅਤੇ ਕਾਰਬਨ ਉਤਸਰਜਨ ਨੂੰ ਪੂਰੀ ਤਰ੍ਹਾਂ ਖ਼ਤਮ ਕਰੇ। ਇਸ ਲਈ ਰੇਲ ਟਰਾਂਸਪੋਰਟ ਪ੍ਰਣਾਲੀ ਦਾ ਬਿਜਲੀਕਰਨ ਇਕ ਅਹਿਮ ਕਦਮ ਹੈ।
ਰੁਜ਼ਗਾਰ ਮੇਲਿਆਂ ਦੌਰਾਨ ਅਸਥਾਈ ਤੌਰ 'ਤੇ ਚੁਣੇ ਗਏ 24 ਲੱਖ ਤੋਂ ਵੱਧ ਉਮੀਦਵਾਰ : ਜਤਿੰਦਰ ਸਿੰਘ
NEXT STORY