ਨਵੀਂ ਦਿੱਲੀ— ਇੰਡੀਗੋ ਨਾਂ ਨਾਲ ਹਵਾਬਾਜ਼ੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ ਕੰਪਨੀ ਸੰਚਾਲਨ ਨੂੰ ਲੈ ਕੇ ਪ੍ਰਮੋਟਰਾਂ ਦੇ ਜਾਰੀ ਵਿਵਾਦ 'ਚ ਨਿਰਦੇਸ਼ਕ ਮੰਡਲ ਦਾ ਵਿਸਤਾਰ ਕਰਨ ਦਾ ਫੈਸਲਾ ਲਿਆ ਹੈ।
ਕੰਪਨੀ ਨੇ ਦੱਸਿਆ ਕਿ ਉਸ ਨੇ ਨਿਰਦੇਸ਼ਕ ਮੰਡਲ 'ਚ 4 ਸੁਤੰਤਰ ਨਿਰਦੇਸ਼ਕਾਂ ਨੂੰ ਸ਼ਾਮਲ ਕਰ ਕੇ ਮੈਂਬਰਾਂ ਦੀ ਗਿਣਤੀ 10 ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 20 ਜੁਲਾਈ ਨੂੰ ਹੋਈ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਲਿਆ ਗਿਆ। ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਜਦੋਂ ਕੰਪਨੀ ਦੇ ਪ੍ਰਮੋਟਰ ਰਾਕੇਸ਼ ਗੰਗਵਾਲ ਅਤੇ ਰਾਹੁਲ ਭਾਟੀਆ 'ਚ ਕੰਪਨੀ ਸੰਚਾਲਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਪ੍ਰਿਅੰਕਾ 'ਚ ਦਿਖਦੀ ਹੈ ਇੰਦਰਾ ਗਾਂਧੀ, ਬਣਾਉਣਾ ਚਾਹੀਦਾ ਪਾਰਟੀ ਪ੍ਰਧਾਨ : ਸ਼ਤਰੁਘਨ
NEXT STORY